ਨਵੀਂ ਦਿੱਲੀ/ਟੋਰਾਂਟੋ- ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤੱਕ ਭਾਰਤ ਸਣੇ 70 ਤੋਂ ਵਧੇਰੇ ਦੇਸ਼ਾਂ ਵਿਚ ਆਪਣਾ ਅਸਰ ਦਿਖਾ ਚੁੱਕਿਆ ਹੈ। ਭਾਰਤ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 28 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਡਰ ਕਾਰਨ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ 'ਨਾਨ-ਵੇਜ' ਛੱਡਣ ਦੀ ਵੀ ਸਲਾਹ ਦੇ ਰਹੇ ਹਨ।
ਕੀ 'ਨਾਨ-ਵੇਜ' ਖਾਣਾ ਹੈ ਸੁਰੱਖਿਅਤ?
ਕਿਹਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਵੁਹਾਨ ਦੀ ਮੀਟ ਮਾਰਕੀਟ ਤੋਂ ਫੈਲਣਾ ਸ਼ੁਰੂ ਹੋਇਆ ਸੀ। ਇਸ ਮਾਰਕੀਟ ਵਿਚ ਚਿਕਨ, ਸੀ ਫੂਡ, ਸ਼ੀਪ, ਸੂਰ ਤੇ ਸੱਪ ਜਿਹੇ ਜਾਨਵਰਾਂ ਦੇ ਮਾਸ ਦੀ ਵਿਕਰੀ ਹੁੰਦੀ ਹੈ। ਇਸ ਕਾਰਨ ਹੀ ਭਾਰਤ ਵਿਚ ਇਸ ਗੱਲ ਨੂੰ ਲੈ ਕੇ ਅਫਵਾਹ ਫੈਲ ਗਈ ਹੈ ਕਿ 'ਨਾਨ-ਵੇਜ' ਖਾਣ ਨਾਲ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਜਾਨਵਰਾਂ ਨਾਲ ਲੋਕਾਂ ਤੱਕ ਪਹੁੰਚ ਰਿਹਾ ਹੈ ਤੇ ਇਸ ਦੇ ਕਾਰਨ ਲੋਕ ਮਾਸ ਨਾ ਖਾਣ ਦੀ ਸਲਾਹ ਦੇ ਰਹੇ ਹਨ। ਹਾਲਾਂਕਿ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੋਰੋਨਾਵਾਇਰਸ ਦਾ ਜਾਨਵਰਾਂ ਨਾਲ ਕੋਈ ਸਬੰਧ ਹੈ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ ਨੇ ਵੀ ਇਹਨਾਂ ਅਫਵਾਹਾਂ 'ਤੇ ਧਿਆਨ ਨਾ ਦੇਣ ਲਈ ਕਿਹਾ ਹੈ।
ਭਾਰਤ ਵਿਚ 'ਨਾਨ-ਵੇਜ' ਭੋਜਨ ਪੂਰੀ ਤਰ੍ਹਾਂ ਸੁਰੱਖਿਆਤ ਹੈ ਪਰ ਸ਼ਰਤ ਹੈ ਕਿ ਉਹ ਪੂਰੀ ਸਫਾਈ ਨਾਲ ਬਣਾਇਆ ਗਿਆ ਹੋਵੇ। ਕਿਸੇ ਵੀ ਤਰ੍ਹਾਂ ਦਾ 'ਨਾਨ-ਵੇਜ' ਭੋਜਨ ਕੱਚਾ ਨਹੀਂ ਹੋਣਾ ਚਾਹੀਦਾ ਹੈ। ਚੰਗੀ ਤਰ੍ਹਾਂ ਨਾਲ ਉਬਲੇ ਤੇ ਪੱਕੇ ਹੋਏ 'ਨਾਨ-ਵੇਜ' ਨਾਲ ਇਨਫੈਕਸ਼ਨ ਦਾ ਕੋਈ ਖਤਰਾ ਨਹੀਂ ਹੁੰਦਾ। ਮੀਟ ਲੈਂਦੇ ਜਾਂ ਉਸ ਨੂੰ ਪਕਾਉਂਦੇ ਵੇਲੇ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕੀ ਬੀਅਰ ਨਾਲ ਫੈਲਦਾ ਹੈ ਕੋਰੋਨਾਵਾਇਰਸ?
ਸੋਸ਼ਲ ਮੀਡੀਆ 'ਤੇ ਇਹ ਵੀ ਅਫਵਾਹ ਹੈ ਕਿ ਮਸ਼ਹੂਰ ਬ੍ਰਾਂਡ ਕੋਰੋਨਾ ਦੇ ਕਾਰਨ ਵੀ ਕੋਰੋਨਾਵਾਇਰਸ ਫੈਲ ਰਿਹਾ ਹੈ। ਇਹ ਬੱਸ ਇਕ ਸੰਜੋਗ ਹੈ ਕਿ ਇਸ ਬੀਅਰ ਦਾ ਨਾਂ ਵੀ ਕੋਰੋਨਾ ਹੈ ਪਰ ਇਸ ਦਾ ਵਾਇਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕ ਸਿਰਫ ਇਸ ਦੇ ਨਾਂ ਕਾਰਨ ਇਸ ਨੂੰ ਵਾਇਰਸ ਨਾਲ ਜੋੜ ਰਹੇ ਹਨ।
ਇਕ ਰਿਪੋਰਟ ਮੁਤਾਬਕ ਕੋਰੋਨਾਵਾਇਰਸ ਬੀਅਰ ਬ੍ਰਾਂਡ ਨੇ ਇਸ ਵਾਇਰਸ ਦਾ ਨਾਂ ਬਦਲ ਕੇ 'BudLightVirur' ਕਰਨ ਦੀ ਮੰਗ ਕੀਤੀ ਸੀ ਤੇ ਇਸ ਦੇ ਲਈ 15 ਮਿਲੀਅਨ ਡਾਲਰ ਦਾ ਵੀ ਆਫਰ ਦਿੱਤਾ ਸੀ।
ਕੀ ਪਾਲਤੂ ਜਾਨਵਰਾਂ ਤੋਂ ਵੀ ਹੋ ਸਕਦੈ ਵਾਇਰਸ?
ਵਿਸ਼ਵ ਸਿਹਤ ਸੰਗਠਨ ਮੁਤਾਬਕ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਾਲਤੂ ਜਾਨਵਰਾਂ, ਜਿਵੇਂ ਬਿੱਲੀ ਤੇ ਕੁੱਤੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਏ ਹਨ ਜਾਂ ਉਹਨਾਂ ਨਾਲ ਇਹ ਵਾਇਰਸ ਫੈਲਦਾ ਹੋਵੇ।
ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਿਹੈ ਕੋਰੋਨਾ
ਕੋਰੋਨਾਵਾਇਰਸ ਨਾਲ ਬੱਚੇ, ਨੌਜਵਾਨ, ਪੁਰਸ਼, ਔਰਤਾਂ ਤੇ ਬਜ਼ੁਰਗ ਕੋਈ ਵੀ ਇਨਫੈਕਟਡ ਹੋ ਸਕਦਾ ਹੈ। ਹਾਲਾਂਕਿ ਬਜ਼ੁਰਗਾਂ ਜਾਂ ਪਹਿਲਾਂ ਤੋਂ ਬੀਮਾਰ ਲੋਕਾਂ ਦੇ ਇਸ ਨਾਲ ਪੀੜਤ ਹੋਣ ਦੇ ਜ਼ਿਆਦਾ ਆਸਾਰ ਹੁੰਦੇ ਹਨ।
ਕੀ ਕੋਰੋਨਾਵਾਇਰਸ ਨੂੰ ਰੋਕਣ ਵਿਚ ਐਂਟੀਬਾਇਓਟਿਕਸ ਅਸਰਦਾਰ ਹੈ?
ਐਂਟੀਬਾਇਓਟਿਕ ਦਵਾਈਆਂ ਕਿਸੇ ਵੀ ਤਰ੍ਹਾਂ ਨਾਲ ਇਸ ਵਾਇਰਸ 'ਤੇ ਕੰਮ ਨਹੀਂ ਕਰਦੀਆਂ ਹਨ। ਐਂਟੀਬਾਇਓਟਿਕ ਸਿਰਫ ਬੈਕਟੀਰੀਅਲ ਇਨਫੈਕਸ਼ਨ ਨੂੰ ਰੋਕਣ ਦਾ ਕੰਮ ਕਰਦੀ ਹੈ। ਕੋਰੋਨਾਵਾਇਰਸ ਵੀ ਇਕ ਤਰ੍ਹਾਂ ਦਾ ਵਾਇਰਸ ਹੈ, ਇਸ ਲਈ ਇਸ ਦੇ ਇਲਾਜ ਵਿਚ ਐਂਟੀਬਾਇਓਟਿਕ ਦਵਾਈਆਂ ਕੰਮ ਨਹੀਂ ਕਰਦੀਆਂ।
ਇਹ ਵੀ ਪੜ੍ਹੋ- ਇਜ਼ਰਾਈਲ ਦਾ ਦਾਅਵਾ, ਲੱਭ ਲਿਆ ਕੋਰੋਨਾਵਾਇਰਸ ਦਾ ਇਲਾਜ
ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)
NEXT STORY