ਬੀਜਿੰਗ : ਚੀਨ ਦੇ ਪੂਰਬੀ ਫੁਜਿਆਨ ਵਿੱਚ ਵੀਰਵਾਰ ਨੂੰ ਇੱਕ ਜੁੱਤੀਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 28 ਲੋਕਾਂ ਦੀ ਮੌਤ ਹੋ ਗਈ। ਚੀਨੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਸ਼ਿਨਜਿਆਂਗ ਸ਼ਹਿਰ ਵਿੱਚ ਇੱਕ ਜੁੱਤੀਆਂ ਦੀ ਫੈਕਟਰੀ ਵਿੱਚ ਦੁਪਹਿਰ ਲਗਭਗ 12:04 ਵਜੇ ਅੱਗ ਲੱਗ ਗਈ। ਘਟਨਾ ਦੀ ਵੀਡੀਓ ਵਿੱਚ ਇਮਾਰਤ ਅਤੇ ਆਲੇ ਦੁਆਲੇ ਦੇ ਢਾਂਚੇ ਨੂੰ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ।
ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਅੱਗ ਲੱਗਣ ਤੋਂ ਬਾਅਦ ਬਚਾਅ ਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ ਪੂਰਬੀ ਚੀਨ ਦੇ ਫੁਜਿਆਨ ਸੂਬੇ ਦੇ ਕੁਆਂਝੋਉ ਦੇ ਜਿਨਜਿਆਂਗ ਸ਼ਹਿਰ ਵਿੱਚ ਇੱਕ ਸਾਂਝੀ ਟਾਸਕ ਫੋਰਸ ਭੇਜੀ ਹੈ। ਮੰਤਰਾਲੇ ਨੇ ਕਿਹਾ ਕਿ ਫੈਕਟਰੀ ਵਿੱਚ ਅੱਗ ਦੁਪਹਿਰ 12 ਵਜੇ ਦੇ ਕਰੀਬ ਲੱਗੀ। ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਖੋਜ ਅਤੇ ਬਚਾਅ ਕਾਰਜ ਚਲਾਉਣ, ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਹਰ ਸੰਭਵ ਯਤਨ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ੍ਰੇਸ਼ਨ ਸਿੰਦੂਰ' ਰਾਹੀਂ ਭਾਰਤ ਨੇ ਦਿਖਾਈ ਆਪਣੀ ਰੱਖਿਆ ਤਾਕਤ : PM ਮੋਦੀ
NEXT STORY