ਕਿੰਗਦਾਓ— ਚੀਨ ਦੇ ਪੂਰਬੀ ਸੂਬੇ ਸ਼ਾਨਡੋਂਗ ਦੇ ਕਿੰਗਦਾਓ 'ਚ ਨਿਰਮਾਣ ਅਧੀਨ ਮੈਟਰੋ ਸੁਰੰਗ ਦੇ ਧੱਸ ਜਾਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਯੋਜਨਾ ਪ੍ਰਬੰਧਕ ਕੰਪਨੀ ਨੇ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ ਸੁਰੰਗ 'ਚ ਫਸੇ ਹੋਏ ਆਖਰੀ ਮਜ਼ਦੂਰ ਦੀ ਲਾਸ਼ ਨੂੰ ਸ਼ਨੀਵਾਰ ਰਾਤ 9 ਵਜੇ ਸੁਰੰਗ 'ਚੋਂ ਬਾਹਰ ਕੱਢਿਆ ਗਿਆ।
ਕੰਪਨੀ ਮੁਤਾਬਕ ਮੈਟਰੋ ਲਾਈਨ ਨੰਬਰ 4 ਦਾ ਇਕ ਹਿੱਸਾ ਪਿਛਲੇ ਸੋਮਵਾਰ ਨੂੰ ਸ਼ਾਮ 5.40 'ਤੇ ਧੱਸ ਗਿਆ ਸੀ, ਜਿਸ ਦੇ ਕਾਰਨ ਮਜ਼ਦੂਰ ਉਸ 'ਚ ਫਸ ਗਏ। ਇਸ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ 3 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ । ਇਸ ਦੇ ਬਾਅਦ ਦੋ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਵੀ ਬਰਾਮਦ ਕਰ ਲਿਆ ਗਿਆ। ਕੰਪਨੀ ਨੇ ਦੱਸਿਆ ਕਿ ਰਾਹਤ ਤੇ ਬਚਾਅ ਮੁਹਿੰਮ ਹੁਣ ਖਤਮ ਹੋ ਗਈ ਹੈ।
3 ਬੰਬ ਧਮਾਕਿਆਂ ਨਾਲ ਦਹਿਲਿਆ ਕਾਬੁਲ, ਇਕ ਦੀ ਮੌਤ
NEXT STORY