ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ 3 ਬੰਬ ਧਮਾਕੇ ਹੋਏ। ਇਨ੍ਹਾਂ 'ਚੋਂ ਇਕ ਬੰਬ ਕਾਲਜ ਦੇ ਵਿਦਿਆਰਥੀਆਂ ਨੂੰ ਲੈ ਜਾ ਰਹੀ ਬੱਸ 'ਚ ਲਗਾਇਆ ਗਿਆ ਸੀ। ਇਨ੍ਹਾਂ ਧਮਾਕਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਕਾਬੁਲ ਪੁਲਸ ਮੁਖੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ਹਿਰ 'ਚ ਜਿਸ ਥਾਂ 'ਤੇ ਪਹਿਲਾ ਧਮਾਕਾ ਹੋਇਆ , ਉਸੇ ਇਲਾਕੇ 'ਚ ਹੀ ਬਾਕੀ ਦੋ ਧਮਾਕੇ ਕੀਤੇ ਗਏ। ਹਾਲਾਂਕਿ ਉਨ੍ਹਾਂ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ।
ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਦੇ ਪੱਛਮੀ ਹਿੱਸੇ 'ਚ ਹੋਏ ਧਮਾਕੇ 'ਚ 10 ਲੋਕ ਜ਼ਖਮੀ ਵੀ ਹੋ ਗਏ। ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦੁੱਲਾ ਮਾਇਰ ਨੇ ਕਿਹਾ ਕਿ ਬੱਸ 'ਚ ਹੋਏ ਧਮਾਕੇ 'ਚ ਜ਼ਖਮੀ ਹੋਏ ਲੋਕਾਂ 'ਚ 4 ਔਰਤਾਂ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਕਾਬੁਲ 'ਚ ਹੋਏ ਇਨ੍ਹਾਂ ਧਮਾਕਿਆਂ ਦੀ ਹੁਣ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਰਾਜਧਾਨੀ 'ਚ ਹੋਣ ਵਾਲੇ ਧਮਾਕਿਆਂ 'ਚ ਤਾਲਿਬਾਨ ਅਤੇ ਇਸਲਾਮਕ ਸਟੇਟ ਦੇ ਅੱਤਵਾਦੀ ਦੋਵੇਂ ਕਿਰਿਆਸ਼ੀਲ ਰਹੇ ਹਨ ਅਤੇ ਉਨ੍ਹਾਂ ਨੇ ਕਾਬੁਲ 'ਚ ਕਈ ਹਮਲੇ ਕੀਤੇ ਹਨ।
ਚੀਨ 'ਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ, ਚਾਰ ਲਾਪਤਾ
NEXT STORY