ਬੀਜਿੰਗ (ਏਜੰਸੀ)- ਚੀਨ ਹਿਰਾਸਤ ਵਿਚ ਲਏ ਗਏ ਸਾਬਕਾ ਕੈਨੇਡੀਆਈ ਡਿਪਲੋਮੈਟ ਮਾਈਕਲ ਕੋਵਰਿੰਗ ਨੂੰ ਹਰ ਸੰਭਵ ਤਰੀਕੇ ਨਾਲ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਤੋਂ ਰੋਜ਼ਾਨਾ ਪੁੱਛਗਿੱਛ ਹੋ ਰਹੀ ਹੈ। ਉਨ੍ਹਾਂ ਨੂੰ ਰਾਤ ਨੂੰ ਵੀ ਲਾਈਟ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਵਕੀਲ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨੀ ਟੈਲੀਕਾਮ ਧਾਕੜ ਹੁਆਵੇ ਦੀ ਸੀ.ਐਫ.ਓ. (ਚੀਫ ਫਾਈਨੈਂਸ਼ੀਅਲ ਅਫਸਰ) ਮੇਂਗ ਵਾਂਗਜੂ ਨੂੰ ਕੈਨੇਡਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਚੀਨ ਨੇ ਇਸ ਤੋਂ ਬਾਅਦ ਪਿਛਲੇ ਹਫਤੇ ਕੈਨੇਡਾ ਦੇ ਕੋਵਰਿੰਗ ਅਤੇ ਬਿਜ਼ਨੈਸਮੈਨ ਮਾਈਕਲ ਸਪਾਵੋਰ ਨੂੰ ਹਿਰਾਸਤ ਵਿਚ ਲਿਆ ਸੀ।
ਦੋ ਦਿਨ ਪਹਿਲਾਂ ਇਕ ਕੈਨੇਡੀਆਈ ਮਹਿਲਾ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਦੋ ਦਿਨ ਬਾਅਦ ਕੈਨੇਡਾ ਸਰਕਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਚੀਨ ਦਾ ਹਾਲਾਂਕਿ ਕਹਿਣਾ ਹੈ ਕਿ ਕੋਵਰਿੰਗ ਅਤੇ ਸਪਾਵੋਰ ਨੂੰ ਦੇਸ਼ ਦੀ ਸੁਰੱਖਿਆ ਖਤਰੇ ਵਿਚ ਪਾਉਣ ਦੇ ਸ਼ੱਕ ਦੇ ਚਲਦੇ ਹਿਰਾਸਤ ਵਿਚ ਲਿਆ ਗਿਆ ਹੈ।
ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਿਆਇਕ ਅਧਿਕਾਰ ਸੁਰੱਖਿਅਤ ਹਨ ਪਰ ਕੋਵਰਿੰਗ ਆਪਣੀ ਜ਼ਮਾਨਤ ਦੀ ਅਪੀਲ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਵੀ ਇਜਾਜ਼ਤ ਨਹੀਂ ਹੈ। ਚੀਨ ਵਿਚ ਕੈਨੇਡਾ ਦੇ ਰਾਜਦੂਤ ਵੀ ਮਹੀਨੇ ਵਿਚ ਇਕ ਵਾਰ ਹੀ ਉਨ੍ਹਾਂ ਨੂੰ ਮਿਲ ਸਕਦੇ ਹਨ।
ਨਾਸਾ ਦੇ ਇਨਸਾਈਟ ਲੈਂਡਰ ਨੇ ਮੰਗਲ ਗ੍ਰਹਿ 'ਤੇ ਲਾਇਆ ਪਹਿਲਾ ਯੰਤਰ
NEXT STORY