ਵਾਸ਼ਿੰਗਟਨ— ਨਾਸਾ ਵਲੋਂ ਲਾਂਚਿੰਗ ਇਨਸਾਈਟ ਲੈਂਡਰ ਨੇ ਮੰਗਲ ਦੀ ਸਤ੍ਹਾ 'ਤੇ ਆਪਣਾ ਪਹਿਲਾ ਯੰਤਰ ਸਥਾਪਤ ਕਰ ਦਿੱਤਾ ਹੈ, ਜੋ ਇਸ ਮੁੱਖ ਮਿਸ਼ਨ ਲਈ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਇਹ ਵਿਗਿਆਨੀਆਂ ਨੂੰ ਸਤ੍ਹਾ ਦੀ ਪ੍ਰਵਿਰਤੀ ਦਾ ਅਧਿਐਨ ਕਰ ਕੇ ਮੰਗਲ ਗ੍ਰਹਿ ਦੇ ਅੰਦਰੂਨੀ ਭਾਗ ਨੂੰ ਸਮਝਣ 'ਚ ਮਦਦ ਕਰੇਗਾ।
ਨਾਸਾ ਨੇ ਇਕ ਬਿਆਨ 'ਚ ਕਿਹਾ ਕਿ ਲੈਂਡਰ ਨੇ ਜੋ ਫੋਟੋਆਂ ਭੇਜੀਆਂ ਹਨ, ਉਨ੍ਹਾਂ 'ਚ ਸਤ੍ਹਾ 'ਤੇ ਰੱਖਿਆ ਭੂਚਾਲ ਮਾਪਣ ਵਾਲਾ ਯੰਤਰ ਦਿਖ ਰਿਹਾ ਹੈ। ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ (ਜੇ. ਪੀ. ਐੱਲ.) 'ਚ ਕਾਰਜ ਕਰਦੇ ਇਨਸਾਈਟ ਪ੍ਰਾਜੈਕਟ ਮੈਨੇਜਰ ਟਾਮ ਹਾਫਮੈਨ ਨੇ ਕਿਹਾ ਕਿ ਮੰਗਲ ਗ੍ਰਹਿ 'ਤੇ ਇਨਸਾਈਟ ਦੀਆਂ ਸਰਗਰਮੀਆਂ ਦਾ ਟਾਈਮ ਟੇਬਲ ਸਾਡੀ ਸੋਚ ਤੋਂ ਕਿਤੇ ਬਿਹਤਰ ਹੋ ਗਿਆ ਹੈ। ਹਾਫਮੈਨ ਨੇ ਕਿਹਾ ਕਿ ਮੰਗਲ ਦੀ ਜ਼ਮੀਨ 'ਤੇ ਸੁਰੱਖਿਅਤ ਰੂਪ ਨਾਲ ਸਿਸਮੋਮੀਟਰ ਲਾਉਣਾ ਕ੍ਰਿਸਮਸ ਦਾ ਇਕ ਸ਼ਾਨਦਾਰ ਤੋਹਫਾ ਹੈ।
ਫਰਾਂਸੀਸੀ ਮੈਗਜ਼ੀਨ ਦੇ ਦਫਤਰ 'ਤੇ ਹਮਲੇ ਦਾ ਮਾਸਟਰ ਮਾਈਂਡ ਗ੍ਰਿਫਤਾਰ
NEXT STORY