ਮਨਾਗੁਆ- ਚੀਨ ਨੇ ਸਾਲ 1990 ਤੋਂ ਬਾਅਦ ਤੋਂ ਪਹਿਲੀ ਵਾਰ ਨਿਕਾਰਾਗੁਆ 'ਚ ਦੂਤਾਵਾਸ ਖੋਲ੍ਹਿਆ ਹੈ। ਚੀਨ ਨੇ ਇਹ ਕਦਮ ਨਿਕਾਰਗੁਆ ਦੇ ਰਾਸ਼ਟਰਪਤੀ ਡੇਨੀਅਲ ਓਰਟੇਗਾ ਦੀ ਸਰਕਾਰ ਦੇ ਤਾਇਵਾਨ ਨਾਲ ਸੰਬੰਧ ਖਤਮ ਕਰਨ ਤੋਂ ਬਾਅਦ ਚੁੱਕਿਆ ਹੈ। ਵਿਦੇਸ਼ ਮੰਤਰੀ ਡੈਨਿਸ ਮੋਨਕਾਡਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਇਕ ਪ੍ਰਕਾਰ ਦੀ 'ਵਿਚਾਰਧਾਰਾ ਸਾਂਝ' ਹੈ। ਮੋਨਕਾਡਾ ਨੇ ਕੋਰੋਨਾ ਵਾਇਰਸ ਇੰਫੈਕਸ਼ਨ ਰੋਧੀ ਟੀਕੇ ਸਿਨੋਫਾਰਮ ਦੀਆਂ ਦੱਸ ਲੱਖ ਖੁਰਾਕਾਂ ਦੇਣ ਲਈ ਚੀਨ ਦਾ ਧੰਨਵਾਦ ਵੀ ਪ੍ਰਗਟਾਇਆ ਸੀ। ਦਰਅਸਲ ਓਰਟੇਗਾ ਦੀ ਸਰਕਾਰ ਨੇ ਚੀਨ ਦੇ ਨਾਲ 1985 'ਚ ਸਬੰਧ ਸਥਾਪਤ ਕੀਤੇ ਸਨ ਪਰ 1990 'ਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹਾਰ ਜਾਣ ਤੋਂ ਬਾਅਦ ਦੇਸ਼ ਦੇ ਨਵੇਂ ਰਾਸ਼ਟਰਪਤੀ ਵਿਲੇਟਾ ਕਾਮਾਰੋ ਦੀ ਸਰਕਾਰ ਨੇ ਤਾਇਵਾਨ ਨੂੰ ਮਾਨਤਾ ਦੇ ਦਿੱਤੀ।
ਨਿਕਾਰਗੁਆ ਦੀ ਸਰਕਾਰ ਨੇ ਤਾਇਵਾਨ ਦੇ ਨਾਲ ਨੌ ਦਸੰਬਰ ਨੂੰ ਸੰਬੰਧ ਖਤਮ ਕਰ ਲਏ ਸਨ ਅਤੇ ਪਿਛਲੇ ਹਫਤੇ ਉਸ ਨੇ ਤਾਇਵਾਨ ਦੇ ਦੂਤਾਵਾਸ ਦਫਤਰ ਬੰਦ ਕਰ ਦਿੱਤੇ ਅਤੇ ਕਿਹਾ ਕਿ ਉਹ ਚੀਨ ਦੇ ਹਨ। ਹਾਲਾਂਕਿ ਚੀਨ ਦਾ ਨਵਾਂ ਦੂਤਾਵਾਸ ਕਿਸੇ ਹੋਰ ਸਥਾਨ 'ਤੇ ਹੈ ਅਤੇ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਤਾਇਵਾਨ ਦੀ ਇਮਾਰਤ ਦਾ ਕੀ ਕਰੇਗਾ।
ਤਾਇਵਾਨ ਦੇ ਡਿਪਲੋਮੈਂਟਸ ਨੇ ਇਕ ਹਫਤਾ ਪਹਿਲਾਂ ਰਵਾਨਗੀ ਕਰਨ ਤੋਂ ਪਹਿਲਾਂ ਇਹ ਸੰਪਤੀ ਮਨਾਗੁਆ ਦੇ ਰੋਮਨ ਕੈਥੋਲਿਕ ਆਰਚਡੀਓਸੀਜ਼ ਨੂੰ ਦਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਓਰਟੇਗਾ ਦੀ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਦਾਨ ਅਵੈਧ ਹੋਵੇਗਾ। ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਓਰਟੇਗਾ ਸ਼ਾਸਨ ਦੀ ਗੰਭੀਰ ਅਵੈਧ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਨਿਕਾਰਗੁਆ ਸਰਕਾਰ ਨੇ ਤਾਇਵਾਨ ਦੇ ਡਿਪਲੋਮੈਂਟਸ ਨੂੰ ਦੇਸ਼ ਤੋਂ ਬਾਹਰ ਜਾਣ ਲਈ ਸਿਰਫ ਦੋ ਹਫਤੇ ਦਾ ਸਮਾਂ ਦੇ ਕੇ ਮਾਨਕ ਪ੍ਰਕਿਰਿਆਵਾਂ ਦਾ ਉਲੰਘਣ ਕੀਤਾ ਹੈ।
ਅਮਰੀਕਾ 'ਚ ਕੋਰੋਨਾ ਦੇ ਮਾਮਲਿਆਂ 'ਚ ਇਕ ਵਾਰ ਫਿਰ ਰਿਕਾਰਡ ਤੋੜ ਵਾਧਾ
NEXT STORY