ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ ਗੰਭੀਰ ਸਥਿਤੀ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਤੱਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 9,692 ਮਾਮਲੇ ਸਾਹਮਣੇ ਆ ਚੁੱਕੇ ਹਨ।ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਵੁਹਾਨ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵੱਧ ਗਿਆ।

ਇੱਥੇ ਸੜਕ 'ਤੇ ਤੁਰਦੇ-ਤੁਰਦੇ ਹੀ ਇਕ ਸ਼ਖਸ ਦੀ ਅਚਾਨਕ ਮੌਤ ਹੋ ਗਈ। ਸ਼ਖਸ ਹਸਪਤਾਲ ਤੋਂ ਕੁਝ ਦੂਰੀ 'ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਡਾਕਟਰ ਸ਼ਖਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।

ਇੱਥੇ ਦੱਸ ਦਈਏ ਕਿ ਵੁਹਾਨ ਤੋਂ ਹੀ ਕੋਰੋਨਾਵਾਇਰਸ ਫੈਲਿਆ ਹੈ। ਪੂਰੀ ਦੁਨੀਆ ਦੇ 18 ਦੇਸ਼ਾਂ ਵਿਚ ਇਸ ਵਾਇਰਸ ਦੇ ਫੈਲਣ ਦੀ ਖਬਰ ਹੈ। ਭਾਰਤ ਦੇ ਕੇਰਲ ਰਾਜ ਵਿਚ ਇਸ ਵਾਇਰਸ ਨਾਲ ਪੀੜਤ ਇਕ ਕੁੜੀ ਮਿਲੀ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲ ਰਿਹਾ ਇਹ ਵਾਇਰਸ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।ਕੋਰੋਨਾਵਾਇਰਸ ਦੇ ਖਦਸ਼ੇ ਕਾਰਨ ਕਈ ਦੇਸ਼ਾਂ ਨੇ ਚੀਨ ਆਉਣ-ਜਾਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਕਈ ਕੰਪਨੀਆਂ ਨੇ ਚੀਨ ਵਿਚ ਆਪਣੇ ਦਫਤਰ ਬੰਦ ਕਰ ਦਿੱਤੇ ਹਨ।
ਕੋਰੋਨਾਵਾਇਰਸ ਦੇ ਡਰ ਕਾਰਨ ਪਾਕਿ 'ਚ ਰੁਕਿਆ ਸੀ.ਪੀ.ਈ.ਸੀ. ਦਾ ਕੰਮ
NEXT STORY