ਸ਼ੰਘਾਈ— ਚੰਨ ਦੇ ਦੂਰ-ਦੁਰਾਡੇ ਦੇ ਰਹੱਸਮਈ ਸਿਰੇ ਦੇ ਬਾਰੇ ਵਿਚ ਜਾਣਕਾਰੀ ਜੁਟਾਉਣ ਲਈ ਚੀਨ ਨੇ ਅੱਜ ਇਕ ਰਿਲੇ ਉਪਗ੍ਰਹਿ ਦਾ ਸਫਲ ਪ੍ਰੀਖਣ ਕੀਤਾ। ਇਹ ਉਪਗ੍ਰਹਿ ਧਰਤੀ ਅਤੇ ਚੀਨ ਦੇ ਚੰਨ ਖੋਜ ਮਿਸ਼ਨ ਵਿਚਕਾਰ ਵਾਰਤਾਲਾਪ ਕਾਇਮ ਕਰੇਗਾ। ਨੇਮਡ ਕਿਉਕੀਓ (ਮੈਪਗੀ ਬ੍ਰਿਜ) ਨਾਂ ਦੇ ਇਸ ਉਪਗ੍ਰਹਿ ਦਾ ਭਾਰ 400 ਕਿਲੋਗ੍ਰਾਮ ਹੈ। ਇਹ 3 ਸਾਲ ਤੱਕ ਕੰਮ ਕਰੇਗਾ। ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ (ਸੀ.ਐਨ.ਐਸ.ਏ) ਨੇ ਦੱਸਿਆ ਕਿ ਚੀਨ ਦੇ ਦੱਖਣੀ-ਪੱਛਮ ਵਿਚ ਸਥਿਤ 'ਜਿਚਾਂਗ ਉਪਗ੍ਰਹਿ ਕੇਂਦਰ' ਤੋਂ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 5 ਵੱਜ ਕੇ 28 ਮਿੰਟ 'ਤੇ ਲਾਂਗ ਮਾਰਚ-4ਸੀ ਰਾਕੇਟ ਨਾਲ ਇਸ ਨੂੰ ਲਾਂਚ ਕੀਤਾ ਗਿਆ।
ਰਿਲੇ ਉਪਗ੍ਰਹਿ ਪ੍ਰੋਜੈਕਟ ਦੇ ਪ੍ਰਬੰਧਕ ਝਾਂਗ ਲਿਹੁਆ ਨੇ ਕਿਹਾ, 'ਚੰਨ ਦੇ ਦੂਰ-ਦੁਰਾਡੇ ਦੇ ਸਿਰੇ 'ਤੇ ਨਰਮ ਸਤਿਹ ਦੀ ਜਾਂਚ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣਨ ਦੇ ਟੀਚੇ ਦੀ ਦਿਸ਼ਾ ਵਿਚ ਇਹ ਪ੍ਰੀਖਣ ਇਕ ਮਹੱਤਵਪੂਰਨ ਕਦਮ ਹੈ।' ਉਡਾਣ ਭਰਨ ਦੇ ਕਰੀਬ 25 ਮਿੰਟ ਬਾਅਦ ਉਪਗ੍ਰਹਿ ਰਾਕੇਟ ਤੋਂ ਵੱਖ ਹੋ ਗਿਆ ਅਤੇ ਧਰਤੀ-ਚੰਨ ਟਰਾਂਸਫਰ ਪੰਧ ਵਿਚ ਦਾਖਲ ਹੋ ਗਿਆ। ਇਸ ਤੋਂ ਬਾਅਦ ਉਪਗ੍ਰਹਿ ਦੇ ਸੌਰ ਪੈਨਲ ਅਤੇ ਸੰਚਾਰ ਅੰਟੇਨਾ ਵੀ ਖੁੱਲ੍ਹ ਗਏ। ਚੀਨ ਦਾ ਟੀਚਾ 2030 ਤੱਕ ਪੁਲਾੜ ਦੇ ਖੇਤਰ ਵਿਚ ਰੂਸ ਅਤੇ ਅਮਰੀਕਾ ਵਾਂਗ ਇਕ ਮੁੱਖ ਸ਼ਕਤੀ ਬਣਨ ਦਾ ਹੈ। ਜ਼ਿਕਰਯੋਗ ਹੈ ਕਿ ਚੀਨ ਦੀ ਯੋਜਨਾ ਅਗਲੇ ਸਾਲ ਖੁਦ ਦੇ ਮਨੁੱਖੀ ਪੁਲਾੜ ਸਟੇਸ਼ਨ ਦਾ ਨਿਰਮਾਣ ਕੰਮ ਸ਼ੁਰੂ ਕਰਨਾ ਹੈ।
ਕਈ ਟਰੈਵਲ ਏਜੰਟ ਰਜਿਸਟਰਡ, ਫਿਰ ਵੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ
NEXT STORY