ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ 15 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਹਨ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਜਿਹੇ ਕੁੱਲ ਮਾਮਲਿਆਂ ਦੀ ਗਿਣਤੀ 836 ਹੋ ਗਈ ਹੈ। ਜਦਕਿ ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਉਣ ਵਾਲੇ ਇਕ ਮਾਮਲੇ ਦੀ ਵੀ ਪੁਸ਼ਟੀ ਹੋਈ ਹੈ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਸ਼ੁੱਕਰਵਾਰ ਤੱਕ ਵਿਦੇਸ਼ਾਂ ਤੋਂ ਇਨਫੈਕਟਿਡ ਹੋਣ ਵਾਲੇ 63 ਲੋਕਾਂ ਸਣੇ 836 ਬਿਨਾਂ ਲੱਛਣਾਂ ਵਾਲੇ ਮਾਮਲੇ ਹੁਣ ਵੀ ਮੈਡੀਕਲ ਨਿਗਰਾਨੀ ਵਿਚ ਹਨ। ਕਮਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਵਿਦੇਸ਼ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਲੈ ਕੇ ਆਉਣ ਵਾਲਾ ਇਕ ਮਾਮਲਾ ਤੇ ਬਿਨਾਂ ਲੱਛਣਾ ਵਾਲੇ 15 ਨਵੇਂ ਮਾਮਲੇ ਘਰੇਲੂ ਪੱਧਰ ਦੇ ਇਨਫੈਕਸ਼ਨ ਦੇ ਹਨ। ਸਥਾਨਕ ਸਿਹਤ ਕਮਿਸ਼ਨ ਨੇ ਦੱਸਿਆ ਕਿ ਬਿਨਾਂ ਲੱਛਣ ਵਾਲੇ ਜ਼ਿਆਦਾਤਰ ਮਾਮਲੇ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਕੇਂਦਰਾਂ ਹੁਬੇਈ ਤੇ ਉਸ ਦੀ ਰਾਜਧਾਨੀ ਵੁਹਾਨ ਵਿਚ ਸਾਹਮਣੇ ਆਏ ਹਨ, ਜਿਥੇ ਪਿਛਲੇ 35 ਦਿਨਾਂ ਦਿਨਾਂ ਵਿਚ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ। ਲਾਕਡਾਊਨ ਹਟਣ ਤੇ ਪਿਛਲੇ ਮਹੀਨੇ ਤੋਂ ਦਫਤਰ, ਕਾਰੋਬਾਰ ਤੇ ਫੈਕਟਰੀਆਂ ਖੁੱਲ੍ਹਣ ਤੋਂ ਬਾਅਦ ਤੋਂ ਸੂਬੇ ਵਿਚ ਜਨਜੀਵਨ ਆਮ ਹੋਣ ਲੱਗਿਆ ਹੈ। ਚੀਨ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਣ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤੇ ਮ੍ਰਿਤਕਾਂ ਦੀ ਗਿਣਤੀ 4,633 ਹੈ ਜਦਕਿ ਇਨਫੈਕਸ਼ਨ ਦੇ ਕੁੱਲ 82,887 ਮਾਮਲੇ ਹਨ, ਜਿਹਨਾਂ ਵਿਚੋਂ 208 ਮਰੀਜ਼ਾਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ।
ਨੇਪਾਲ 'ਚ ਪ੍ਰਦਰਸ਼ਨ ਕਰ ਰਹੇ ਚੀਨੀ ਨਾਗਰਿਕਾਂ ਤੇ ਪੁਲਸ ਵਿਚਾਲੇ ਝੜਪ, ਕਈ ਗ੍ਰਿਫਤਾਰ
NEXT STORY