ਬੀਜਿੰਗ (ਏਜੰਸੀ) : ਚੀਨ ਨੇ ਰਾਡਾਰ ਤੋਂ ਬਚਣ ਵਿਚ ਸਮਰੱਥ ‘ਸਟੀਲਥ ਐਂਟੀ-ਸ਼ਿਪ ਕਰੂਜ਼ ਮਿਜ਼ਾਈਲ’ ਦਾ ਪ੍ਰੀਖਣ ਕੀਤਾ ਹੈ। ਬੁੱਧਵਾਰ ਨੂੰ ਆਈ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਫੌਜੀ ਮਾਹਰਾਂ ਦੇ ਹਵਾਲੇ ਨਾਲ ਦੱਸਿਆ ਕਿ ਕਾਲੇ ਰੰਗ ਦੀ ਪਰਤ ਵਾਲੀ ਇਹ ਮਿਜ਼ਾਈਲ ਵਾਈਜੇ-18ਏ ਦਾ ਨਵਾਂ ਵਰਜ਼ਨ ਹੈ, ਜੋ ਸਮੁੰਦਰ ਦੇ ਉੱਪਰ ਮਿਜ਼ਾਈਲ ਦੀ ਮਾਰਕ ਸਮਰੱਥਾ ਵਧਾਉਣ ਦੇ ਨਾਲ-ਨਾਲ ਡੂੰਘੇ ਪਾਣੀ ਵਿਚ ਖ਼ੁਦ ਨੂੰ ਲੁਕਾ ਸਕਦੀ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਕਾਰਨ ਭਾਰੀ ਤਬਾਹੀ, ਭਾਰਤੀ ਹਵਾਈ ਸੈਨਾ ਦਾ ਜਹਾਜ਼ ਰਾਹਤ ਸਮੱਗਰੀ ਲੈ ਕੇ ਰਵਾਨਾ
ਰਿਪੋਰਟ ਦੇ ਅਨੁਸਾਰ, ਅਣਪਛਾਤੇ ਸਮੁੰਦਰੀ ਖੇਤਰ ’ਚ ਮਿਜ਼ਾਈਲ ਪ੍ਰੀਖਣ ਦੌਰਾਨ ਸਮੁੰਦਰੀ ਫੌਜ ਦੇ ਇਕ ਜਹਾਜ਼ ਦੀ ਵਰਟੀਕਲ ਲਾਂਚ ਪ੍ਰਣਾਲੀ ਤੋਂ ਇਕ ਮਿਜ਼ਾਈਲ ਦਾਗੀ ਗਈ। ਇਹ ਪ੍ਰੀਖਣ ਨਵੀਂ ਐਂਟੀ-ਸ਼ਿਪ ਮਿਜ਼ਾਈਲ ਦੀਆਂ ਅੰਤਿਮ ਸਮਰੱਥਾਵਾਂ ਦੀ ਜਾਂਚ ਕਰਨ ਲਈ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਟਲੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਵਿਸ਼ਾਲ ਗੁਰਮਤਿ ਸਮਾਗਮ 5 ਸਤੰਬਰ ਨੂੰ
NEXT STORY