ਬੀਜਿੰਗ— ਚੀਨ 'ਚ ਤਾਕਤਵਰ ਤੂਫਾਨ 'ਲੇਕਿਮਾ' ਕਾਰਨ ਤਬਾਹੀ ਮਚੀ ਹੋਈ ਹੈ। ਇੱਥੇ ਸਾਲ ਦਾ 9ਵਾਂ ਤਾਕਤਵਰ ਤੂਫਾਨ ਆਇਆ, ਜਿਸ ਕਾਰਨ ਹੁਣ ਤਕ 44 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 12 ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ। ਭਾਰੀ ਮੀਂਹ ਤੇ ਤੂਫਾਨ ਕਾਰਨ ਵਧੇਰੇ ਨੁਕਸਾਨ ਸ਼ਾਂਗਡੋਂਗ ਸੂਬੇ ਦੇ ਸ਼ਹਿਰ ਕਿੰਗਦਾਓ ਅਤੇ ਸੂਬੇ ਝਿੰਜੀਆਂਗ 'ਚ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਤੂਫਾਨ ਕਾਰਨ 2,34,000 ਹੈਕਟੇਅਰ ਦੀ ਫਸਲ ਬਰਬਾਦ ਹੋ ਚੁੱਕੀ ਹੈ। ਇਸ ਦਾ ਭਾਵ ਦੇਸ਼ ਨੂੰ 24.22 ਬਿਲੀਅਨ ਯੁਆਨ (3 ਬਿਲੀਅਨ ਡਾਲਰ) ਦਾ ਨੁਕਸਾਨ ਪੁੱਜਾ ਹੈ। ਸ਼ਨੀਵਾਰ ਦੁਪਹਿਰ ਸਮੇਂ ਸ਼ੇਨਡੋਂਗ 'ਚ ਤੂਫਾਨ ਆਇਆ । ਇਸ ਕਾਰਨ ਹੁਣ ਤਕ 1.66 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ। ਲਗਭਗ 1,83,800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕੀਤਾ ਗਿਆ ਹੈ।
ਐਤਵਾਰ ਨੂੰ ਕਿੰਗਡਾਓ 'ਚ ਰੈੱਡ ਅਲਰਟ ਜਾਰੀ ਹੋ ਗਿਆ ਸੀ। ਸਾਰੇ ਟੂਰਿਸਟ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਲਗਭਗ 127 ਟਰੇਨਾਂ ਨੂੰ ਰੱਦ ਕੀਤਾ ਗਿਆ। ਇਸ ਕਾਰਨ ਬਹੁਤ ਸਾਰੀਆਂ ਉਡਾਣਾਂ ਵੀ ਰੱਦ ਰਹੀਆਂ। ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਰੂਟ ਦੀਆਂ ਬੱਸਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਦੋਹਾਂ ਸੂਬਿਆਂ 'ਚ ਰਾਹਤ ਕਾਰਜ ਜਾਰੀ ਹਨ ਅਤੇ ਮਲਬੇ ਹੇਠੋਂ ਲਾਸ਼ਾਂ ਮਿਲ ਰਹੀਆਂ ਹਨ। ਹੁਣ ਤਕ 660 ਘਰਾਂ ਦੇ ਪੂਰੀ ਤਰ੍ਹਾਂ ਬਰਬਾਦ ਹੋਣ ਦੀ ਪੁਸ਼ਟੀ ਹੋਈ ਹੈ। ਬੇਘਰ ਹੋਏ ਲੋਕਾਂ ਲਈ ਇਹ ਸਮਾਂ ਵੱਡੀ ਮੁਸੀਬਤ ਵਾਲਾ ਹੈ।
ਅਮਰੀਕੀ ਅਰਬਪਤੀ ਦੀ ਮੌਤ 'ਤੇ ਸੰਸਦ ਮੈਂਬਰਾਂ ਨੇ ਚੁੱਕੇ ਸਵਾਲ, ਮੰਗੇ ਜਵਾਬ
NEXT STORY