ਬੀਜਿੰਗ-ਚੀਨ ਦੇ ਵਿਦੇਸ਼ ਮੰਤਰਾਲਾ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਫਿਰ ਤੋਂ ਜਾਂਚ ਕਰਨ ਨੂੰ ਸੰਭਾਵਿਤ 'ਸਿਆਸੀ ਹੇਰਾਫੇਰੀ' ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦੇ ਵਿਰੁੱਧ ਵੀਰਵਾਰ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਅੰਤਰਰਾਸ਼ਟਰੀ ਸੰਸਥਾ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ। ਡਬਲਯੂ.ਐੱਚ.ਓ. ਨੇ ਬੁੱਧਵਾਰ ਨੂੰ 25 ਮਾਹਿਰਾਂ ਦੀ ਪ੍ਰਸਤਾਵਿਤ ਸੂਚੀ ਜਾਰੀ ਕੀਤੀ ਜੋ ਵਾਈਰਸ ਦੀ ਸ਼ੁਰੂਆਤ ਦੇ ਬਾਰੇ 'ਚ ਖੋਜ ਲਈ ਅਗਲੇ ਕਦਮਾਂ 'ਤੇ ਸਲਾਹ ਦੇਣਗੇ।
ਇਹ ਵੀ ਪੜ੍ਹੋ : ਅਮਰੀਕਾ : ਬਾਈਡੇਨ ਪ੍ਰਸ਼ਾਸਨ ਨੇ ਦਿੱਤਾ ਸਾਫ ਸੰਕੇਤ, ਸਾਈਬਰ ਹਮਲਿਆਂ ਲਈ ਰੂਸ ਹੀ ਦੋਸ਼ੀ
ਇਸ ਤੋਂ ਪਹਿਲੇ ਦੀਆਂ ਕੋਸ਼ਿਸ਼ਾਂ ਨੂੰ ਚੀਨ ਦੇ ਪ੍ਰਤੀ ਨਰਮ ਦੱਸਿਆ ਗਿਆ ਸੀ। ਚੀਨ 'ਚ ਦਸੰਬਰ 2019 'ਚ ਪਹਿਲੀ ਵਾਰ ਮਨੁੱਖਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਪਤਾ ਚੱਲਿਆ ਸੀ। ਡਬਲਯੂ.ਐੱਚ.ਓ. ਦੀ ਇਕ ਟੀਮ ਦੇ ਫਰਵਰੀ ਦੇ ਦੌਰੇ ਦੌਰਾਨ ਬੀਜਿੰਗ 'ਤੇ ਦੋਸ਼ ਲੱਗਿਆ ਸੀ ਕਿ ਅੰਕੜੇ ਮੁਹੱਈਆ ਨਹੀਂ ਕਰਵਾ ਰਿਹਾ ਹੈ ਅਤੇ ਉਸ ਤੋਂ ਬਾਅਦ ਤੋਂ ਉਸ ਅਗੇ ਦੀ ਜਾਂਚ ਦਾ ਵਿਰੋਧ ਕੀਤਾ। ਬੀਜਿੰਗ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਹੋਰ ਦੇਸ਼ ਮਾਮਲੇ ਦੀ ਰਾਜਨੀਤਿਕਰਨ ਕਰ ਰਹੇ ਹਨ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਹੋਈ 984 ਲੋਕਾਂ ਦੀ ਮੌਤ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਕਿਹਾ ਕਿ ਚੀਨ 'ਗਲੋਬਲ ਪੱਧਰ 'ਤੇ ਵਿਗਿਆਨਿਕ ਰੂਪ ਨਾਲ ਇਸ ਦਾ ਪਤਾ ਲਾਉਣ 'ਚ ਸਹਿਯੋਗ ਕਰੇਗਾ ਅਤੇ ਇਸ 'ਚ ਹਿੱਸੇਦਾਰੀ ਨਿਭਾਏਗਾ ਅਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਹੇਰਾਫੇਰੀ ਦਾ ਸਖਤ ਵਿਰੋਧ ਕਰੇਗਾ। ਝਾਓ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ਸੰਮੇਲਨ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਡਬਲਯੂ.ਐੱਚ.ਓ. ਸਕੱਤਰੇਤ ਸਮੇਤ ਸਾਰੇ ਸੰਬੰਧਿਤ ਪੱਖਾਂ ਅਤੇ ਸਲਾਹਕਾਰ ਸਮੂਹ ਨਿਰਪੱਖ ਅਤੇ ਜਵਾਬਦੇਹ ਵਿਗਿਆਨਿਕ ਰੁਖ ਅਪਣਾਉਣਗੇ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਵੱਲੋਂ ਪ੍ਰਸਤਾਵਿਤ ਮਾਹਿਰਾਂ 'ਚ ਕੁਝ ਅਜਿਹੇ ਲੋਕ ਸ਼ਾਮਲ ਹਨ ਜੋ ਪਹਿਲਾਂ ਦੀ ਟੀਮ 'ਚ ਵੀ ਸਨ। ਇਹ ਟੀਮ ਕੋਵਿਡ-19 ਦੀ ਸ਼ੁਰੂਆਤੀ ਜਾਂਚ ਲਈ ਚੀਨ ਦੇ ਵੁਹਾਨ ਸ਼ਹਿਰ ਗਈ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਕੋਪ 26 ਦੌਰਾਨ ਡੈਲੀਗੇਟਾਂ ਦੀ ਰਿਹਾਇਸ਼ ਲਈ ਸਮੁੰਦਰੀ ਜਹਾਜ਼ ਪਹੁੰਚਿਆ ਗਲਾਸਗੋ
NEXT STORY