ਬੀਜਿੰਗ(ਭਾਸ਼ਾ)— ਚੀਨ ਨੇ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਬੇਜ਼ਡ ਨਿਊਜ਼ ਐਂਕਰ ਤਿਆਰ ਕੀਤਾ ਹੈ। ਇਸ ਲਈ ਚੀਨ ਦੀ ਸਰਚ ਇੰਜਣ ਕੰਪਨੀ ਸੋਗੂ ਨਾਲ ਸਾਂਝੇਦਾਰੀ ਹੋਈ ਹੈ। ਇਹ ਕੋਈ ਰੋਬਟ ਨਹੀਂ ਹੈ ਸਗੋਂ ਵਰਚੁਅਲ ਨਿਊਜ਼ ਐਂਕਰ ਕਿਹਾ ਜਾ ਸਕਦਾ ਹੈ।ਚੀਨ ਨੇ ਦੁਨੀਆ ਦਾ ਪਹਿਲਾ ਅਜਿਹਾ ਰੋਬਟ ਬਣਾ ਕੇ ਇਕ ਹੋਰ ਉਪਲੱਬਧੀ ਆਪਣੇ ਨਾਂ ਕਰ ਲਈ ਹੈ।
ਰਿਪੋਰਟਾਂ ਮੁਤਾਬਕ ਇਹ ਏ. ਆਈ. ਨਿਊਜ਼ ਐਂਕਰ ਖਬਰਾਂ ਪੜ੍ਹ ਸਕਦਾ ਹੈ ਅਤੇ ਇਸ ਦੀ ਆਵਾਜ਼ ਪੁਰਸ਼ ਨਿਊਜ਼ ਐਂਕਰ ਵਰਗੀ ਹੈ। ਇਹ ਸ਼ਾਇਦ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਜ਼ਡ ਐਂਕਰ ਹੈ। ਇਸ 'ਚ ਲਾਈਵ ਬਰਾਡਕਾਸਟ ਵੀਡੀਓ ਤੋਂ ਸਿੱਖਣ ਦੀ ਸਮਰੱਥਾ ਹੈ। ਇਹ ਖਬਰ ਏਜੰਸੀ ਦੇ ਪੈਸੇ ਬਚਾਵੇਗਾ ਕਿਉਂਕਿ ਇਹ ਲਗਾਤਾਰ 24 ਘੰਟਿਆਂ ਤਕ ਲਗਾਤਾਰ ਕੰਮ ਕਰ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਬ੍ਰੇਕਿੰਗ ਨਿਊਜ਼ ਪੜ੍ਹਨ ਦੀ ਸਮਰੱਥਾ ਹੈ।
ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਇਸ 'ਚ ਤਸਵੀਰ ਅਤੇ ਇਨਸਾਨਾਂ ਦੀ ਆਵਾਜ਼ ਨੂੰ ਮਿਲ ਕੇ ਬਿਲਕੁਲ ਅਸਲੀ ਨਿਊਜ਼ ਐਂਕਰ ਦੀ ਤਰ੍ਹਾਂ ਹਾਵ-ਭਾਵ ਵੀ ਦਿੱਤੇ ਗਏ ਹਨ। ਇਸ ਦੇ ਲਿਪ ਮੂਵਮੈਂਟ ਲਈ ਮਸ਼ੀਨੀ ਲਰਨਿੰਗ ਪ੍ਰੋਗਰਾਮ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਧਿਆਨ ਨਾਲ ਦੇਖਣ 'ਤੇ ਲਿਪ ਮੂਵਮੈਂਟ ਥੋੜੀ ਨਕਲੀ ਲੱਗਦੀ ਹੈ। ਇਹ ਇੰਗਲਿਸ਼ ਅਤੇ ਮੰਦਾਰਿਨ ਭਾਸ਼ਾ 'ਚ ਖਬਰਾਂ ਪੜ੍ਹ ਸਕਦਾ ਹੈ ਦੱਸ ਦਈਏ ਕਿ ਸ਼ਿਨਹੁਆ ਨਿਊਜ਼ ਏਜੰਸੀ ਇੰਟਰਨੈੱਟ ਅਤੇ ਮੋਬਾਇਲ ਪਲੈਟਫਾਰਮ 'ਤੇ ਹੈ ਅਤੇ ਇਹ ਦੋਵੇਂ ਭਾਸ਼ਾਵਾਂ 'ਚ ਹੈ। ਇਹ ਐਂਕਰ ਟੀ. ਵੀ. ਵੈੱਬ ਪੇਜ਼ ਲਈ ਕੰਮ ਕਰੇਗਾ। ਇਸ ਨੂੰ ਇਕ ਕ੍ਰਾਂਤੀ ਦੀ ਤਰ੍ਹਾਂ ਹੀ ਮੰਨਿਆ ਜਾ ਰਿਹਾ ਹੈ। 'ਯੂਨੀਵਰਸਿਟੀ ਆਫ ਆਕਸਫੋਰਡ' ਦੇ ਮਾਇਕਲ ਵੂਲਰਿਜ ਨੇ ਕਿਹਾ ਕਿ ਇਸ ਨਿਊਜ਼ ਪ੍ਰੈਜ਼ੈਂਟਰ ਨੂੰ ਅਸਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਨਿਊਜ਼ ਐਂਕਰ ਨੂੰ ਕੁੱਝ ਮਿੰਟਾਂ ਤੋਂ ਵਧੇਰੇ ਨਹੀਂ ਦੇਖ ਸਕਦੇ।
ਦੱ. ਅਫਰੀਕਾ 'ਚ 3 ਹਸਤੀਆਂ ਦੇ ਸਮਾਰਕ ਦੀ ਹੋਈ ਘੁੰਡ ਚੁਕਾਈ
NEXT STORY