ਬੀਜਿੰਗ - ਚਾਈਨਾ ਏਅਰਲਾਇੰਸ ਕੰਪਨੀ ਅਨਾਥ ਬੱਚਿਆਂ ਨੂੰ ਜਹਾਜ਼ ਉਡਾਉਣ ਦੀ ਸਪੈਸ਼ਲ ਟ੍ਰੇਨਿੰਗ ਦੇ ਰਹੀ ਹੈ। ਇਸ ਟ੍ਰੇਨਿੰਗ ਦਾ ਉਦੇਸ਼ ਹੈ ਕਿ ਬੱਚੇ ਭਵਿੱਖ 'ਚ ਆਪਣੇ ਕਦਮਾਂ 'ਤੇ ਖੜ੍ਹੇ ਹੋ ਸਕਣ ਅਤੇ ਪਾਇਲਟ ਬਣ ਸਕਣ। ਚਾਈਨਾ ਏਅਰਲਾਇੰਸ ਨੇ ਇਹ ਟ੍ਰੇਨਿੰਗ ਸਮਰਕੈਂਪ ਦੇ ਤੌਰ 'ਤੇ ਦੇ ਰਹੀ ਹੈ। ਇਸ ਟ੍ਰੇਨਿੰਗ ਕੈਂਪ ਲਈ ਚਾਈਨਾ ਏਅਰਲਾਇੰਸ ਕੰਪਨੀ ਦੇ ਅਧਿਕਾਰੀਆਂ ਨੇ 10 ਅਨਾਥ ਆਸ਼ਰਮਾਂ ਦੇ 30 ਬੱਚੇ ਚੁਣੇ ਹਨ। ਟ੍ਰੇਨਿੰਗ ਕੈਂਪ ਲਈ ਅਧਿਕਾਰੀਆਂ ਨੇ ਇਕ ਟੈਸਟ ਕਰਵਾਇਆ ਸੀ। ਇਸ ਟੈਸਟ 'ਚ 30 ਬੱਚੇ ਚੁਣੇ ਗਏ। ਇਹ ਟ੍ਰੇਨਿੰਗ ਹੁਨਾਨ ਸੂਬੇ ਕੁਨਮਿੰਗ ਸਿਟੀ 'ਚ ਦਿੱਤੀ ਜਾ ਰਹੀ ਹੈ। ਇਥੇ ਅਨੁਭਵੀ ਪਾਇਲਟ ਬੱਚਿਆਂ ਨੂੰ ਜਹਾਜ਼ ਦੀਆਂ ਬਾਰੀਕੀਆਂ ਸਿਖਾ ਰਹੇ ਹਨ।
ਚਾਈਨਾ ਏਅਰਲਾਇੰਸ 1300 ਤੋਂ ਜ਼ਿਆਦਾ ਇਕ ਹਫਤੇ 'ਚ ਉਡਾਣਾਂ ਭਰਦੀ ਹੈ, ਜੋ ਪੂਰੇ ਏਸ਼ੀਆ, ਯੂਰਪ, ਉੱਤਰੀ ਅਮਰੀਕਾ ਅਤੇ ਓਸ਼ੀਨੀਆ 'ਚ ਫੈਲੀ ਹੋਈ ਹੈ। ਦੂਜੇ ਪਾਸੇ ਇਸ ਦਾ ਕਾਰਗੋ ਵਿਭਾਗ 33 ਥਾਂਵਾਂ ਲਈ ਇਕ ਹਫਤੇ 'ਚ 91 ਮਾਲਵਾਹਕ ਉਡਾਣਾਂ ਭਰਦਾ ਹੈ। 2013 'ਚ ਇਹ ਏਅਰਲਾਇੰਸ ਯਾਤਰੀ ਪ੍ਰਤੀ ਕਿਲੋਮੀਟਰ ਮਾਲੀਆ ਦੇ ਮਾਮਲੇ 'ਚ ਦੁਨੀਆ 'ਚ 29ਵੀਂ ਸਭ ਤੋਂ ਵੱਡੀ ਏਅਰਲਾਈਨ ਅਤੇ ਮਾਲ ਭਾੜੇ ਦੇ ਮਾਮਲੇ 'ਚ 9ਵੀਂ ਸਭ ਤੋਂ ਵੱਡੀ ਏਅਰਲਾਇੰਸ ਹੈ। ਚਾਈਨਾ ਏਅਰਲਾਇੰਸ ਦੇ 3 ਸਹਾਇਕ ਏਅਰਲਾਈਨ ਕੰਪਨੀਆਂ ਹਨ। ਮੰਦਾਰਿਨ ਏਅਰਲਾਇੰਸ, ਜੋ ਘਰੇਲੂ ਅਤੇ ਖੇਤਰੀ ਸਥਾਨਾਂ ਲਈ ਉਡਾਣਾਂ ਸੰਚਾਲਿਤ ਕਰਦੀ ਹੈ। ਚਾਈਨਾ ਏਅਰਲਾਇੰਸ ਕਾਰਗੋ, ਜੋ ਮਾਲਵਾਹੀ ਜਹਾਜ਼ਾਂ ਦੇ ਬੇੜੇ ਚਲਾਉਂਦੀ ਹੈ ਅਤੇ ਆਪਣੇ ਸੁਰੱਖਿਅਤ ਏਅਰਲਾਈਨ ਦੀ ਕਾਰਗੋ ਸਮਰਥਾ ਦਾ ਪ੍ਰਬੰਧਨ ਕਰਦੀ ਹੈ। ਟਾਈਗਰ-ਏਅਰ ਤਾਈਵਾਨ, ਇਕ ਘੱਟ ਲਾਗਤ ਵਾਲੀ ਵਾਹਕ ਕੰਪਨੀ ਹੈ। ਚਾਈਨਾ ਏਅਰਲਾਇੰਸ ਅਤੇ ਸਿੰਗਾਪੁਰ ਏਅਰਲਾਈਨ ਸਮੂਹ ਟਾਈਗਰ-ਏਅਰ ਹੋਲਡਿੰਗਸ ਵੱਲੋਂ ਸਥਾਪਿਤ ਕੀਤੀ ਗਈ ਹੈ।
ਆਸਟਰੇਲੀਆ 'ਚ ਪੜ੍ਹਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨਾਲ ਹੋ ਰਿਹੈ ਧੱਕਾ
NEXT STORY