ਬੀਜਿੰਗ- ਚੀਨ ਦੇ ਸ਼ਿਨਜਿਆਂਗ 'ਚ ਚੀਨੀ ਅਧਿਕਾਰੀਆਂ ਨੇ ਇਕ ਛੋਟੇ ਜਿਹੇ ਪਿੰਡ ਤੋਂ 100 ਉਈਗਰ ਨਿਵਾਸੀਆਂ ਨੂੰ ਕੈਦ ਕਰ ਲਿਆ ਹੈ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਦੇ ਮੁਤਾਬਕ ਖੇਤਰ ਦੇ ਇਕ ਸੁਰੱਖਿਆ ਗਾਰਡ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਗੁਲਜਾ ਕਾਊਂਟੀ ਦੇ ਸ਼ੇਹ ਮੇਹੇਲ ਪਿੰਡ ਦੇ ਇਨ੍ਹਾਂ ਵਸਨੀਕਾਂ ਦੇ ਕੈਦ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੁਰੱਖਿਆ ਗਾਰਡ ਦੇ ਮੁਤਾਬਕ ਖ਼ਾਸ ਤੌਰ 'ਤੇ, ਸੇਹ ਮੇਹੇਲ ਪਿੰਡ ਦੀ ਆਬਾਦੀ 700 ਤੋਂ ਜ਼ਿਆਦਾ ਹੈ।
ਇਹ ਹੈਰਾਨੀ ਭਰੀ ਗੱਲ ਹੈ ਕਿ ਉਈਘਰ ਬਸਤੀ ਦੀ ਆਬਾਦੀ ਦਾ 14 ਫ਼ੀਸਦੀ ਜੇਲ 'ਚ ਹੈ। ਆਪਣੇ ਸ਼ਹਿਰ ਤੋਂ ਵੱਖ ਰਹਿਣ ਵਾਲੇ ਇਕ ਉਈਗਰ ਨੇ ਕਿਹਾ ਕਿ ਪਿੰਡ ਤੋਂ ਕੈਦ ਲੋਕਾਂ ਦੀ ਗਿਣਤੀ 200 ਤਕ ਪੁੱਜ ਸਕਦੀ ਹੈ। ਗੁਲਜਾ ਦੇ ਓਨੀਅਰ ਪਿੰਡ ਦੇ ਰਹਿਣ ਵਾਲੇ ਉਈਗਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਚ ਇਕੱਲੇ ਉਨ੍ਹਾਂ ਦੇ ਤਿੰਨ ਭਰਾਵਾਂ ਨੂੰ ਚੀਨੀ ਸਰਕਾਰ ਨੇ ਕੈਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਹਰੇਕ ਪਰਿਵਾਰ ਦੇ ਇਕ ਤੋਂ ਪੰਜ ਲੋਕ ਸਨ। ਕਥਿਤ ਤੌਰ 'ਤੇ ਧਾਰਮਿਕ ਉਗਰਵਾਦ ਤੇ ਅੱਤਵਾਦੀ ਗਵੀਵਿਧੀਆਂ ਨੂੰ ਰੋਕਣ ਲਈ 2017 ਤੋਂ ਸ਼ਿਨਜਿਆਂਗ 'ਚ ਹਿਰਾਸਤੀ ਕੈਂਪਾਂ ਦੇ ਇਕ ਨੈਟਵਰਕ 'ਚ ਲਗਭਗ 1.8 ਮਿਲੀਅਨ ਉਈਗਰ ਤੇ ਹੋਰ ਤੁਰਕ ਘੱਟ ਗਿਣਤੀ ਨੂੰ ਰੱਖਿਆ ਗਿਆ ਹੈ।
ਉਈਗਰ ਮੁਸਲਮਾਨਾਂ ਨੂੰ ਸਾਮੂਹਿਕ ਡਿਟੈਂਸਨ ਕੈਂਪਾਂ 'ਚ ਭੇਜਣ ਤੇ ਉਨ੍ਹਾਂ 'ਤੇ ਅੱਤਿਆਚਾਰ ਕਰਨ, ਉਨ੍ਹਾਂ ਦੀ ਧਾਰਮਿਕ ਗਵੀਵਿਧੀਆਂ 'ਚ ਦਖ਼ਲਅੰਦਾਜ਼ੀ ਕਰਨ ਲਈ ਚੀਨ ਨੂੰ ਵਿਸ਼ਵ ਪੱਧਰ 'ਤੇ ਫਿੱਟਕਾਰ ਵੀ ਲਗਾਈ ਗਈ ਹੈ। ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੀ ਸੰਸਦ ਉਈਗਰਾਂ ਦੇ ਦਮਨ ਤੇ ਕਤਲੇਆਮ ਨੂੰ ਮਾਨਵਤਾ ਦੇ ਖ਼ਿਲਾਫ਼ ਅਪਰਾਧ ਐਲਾਨ ਕਰ ਚੁੱਕੀਆਂ ਹਨ। ਅਮਰੀਕਾ ਨੇ ਸ਼ਿਨਜਿਆਂਗ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਨਾਲ ਜੁੜੇ ਚੀਨੀ ਅਧਿਕਾਰੀਆਂ 'ਤੇ ਪਾਬੰਦੀਆਂ ਵੀ ਲਾ ਦਿੱਤੀਆਂ ਹਨ, ਜਿਸ 'ਚ ਸਾਮੂਹਿਕ ਕੈਦ, ਹਮਲਾਵਰ ਨਿਗਰਾਨੀ ਤੇ ਜ਼ਬਰਨ ਮਜ਼ਦੂਰੀ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਨੇ ਸ਼ਿਨਜਿਆਂਗ ਤੋਂ ਆਯਾਤ ਨੂੰ ਪਾਬੰਦੀਸ਼ੁਦਾ ਕਰਨ ਦਾ ਵੀ ਕਾਨੂੰਨ ਪਾਸ ਕੀਤਾ ਹੈ।
ਕਰਾਚੀ ’ਚ ਕਬਰਿਸਤਾਨਾਂ ’ਤੇ ਮਾਫ਼ੀਆ ਦਾ ਕਬਜ਼ਾ, ਲੋਕਾਂ ਨੂੰ ਲਾਸ਼ਾਂ ਦਫ਼ਨਾਉਣ ਲਈ ਨਹੀਂ ਮਿਲ ਰਹੀ ਜਗ੍ਹਾ
NEXT STORY