ਤਾਈਪੇ (ਭਾਸ਼ਾ)- ਦੁਨੀਆ ਦੇ ਕਈ ਦੇਸ਼ਾਂ ਵਿਚ ਚੀਨ ਵਲੋਂ ਸ਼ੱਕੀ ਜਾਸੂਸੀ ਗੁਬਾਰੇ ਭੇਜੇ ਜਾਣ ਦੇ ਅਮਰੀਕਾ ਦੇ ਦੋਸ਼ਾਂ ਵਿਚਾਲੇ ਤਾਈਵਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਇਕ ਚੀਨੀ ਗੁਬਾਰਾ ਉਸਦੇ ਇਕ ਟਾਪੂ ’ਤੇ ਮਿਲਿਆ ਹੈ। ਮੰਤਰਾਲਾ ਨੇ ਵੀਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਗੁਬਾਰੇ ਵਿਚ ਚੀਨ ਦੇ ਤਾਈਯੁਆਨ ਸ਼ਹਿਰ ਵਿਚ ਇਕ ਸਰਕਾਰੀ ਇਲੈਕਟ੍ਰਾਨਿਕਸ ਕੰਪਨੀ ਵਲੋਂ ਰਜਿਸਟਰਡ ਉਪਕਰਣ ਲੱਗੇ ਹੋਏ ਹਨ।
ਮੰਤਰਾਲਾ ਨੇ ਦੱਸਿਆ ਕਿ ਇਹ ਗੁਬਾਰਾ ਮਸਤੁ ਟਾਪੂ ਦੇ ਤੁੰਗਯਿਨ ਵਿਚ ਚੀਨ ਦੇ ਫੁਜੀਆਨ ਸੂਬੇ ਦੇ ਤੱਟ ਨੇੜੇ ਮਿਲਿਆ। ਗ੍ਰਹਿ ਯੁੱਧ ਵਿਚਾਲੇ 1949 ਵਿਚ ਚੀਨ ਤੋਂ ਵੱਖ ਹੋਣ ਤੋਂ ਬਾਅਦ ਤਾਈਵਾਨ ਨੇ ਟਾਪੂਆਂ ’ਤੇ ਆਪਣਾ ਕੰਟਰੋਲ ਬਣਾਈ ਰੱਖਿਆ ਅਤੇ ਜੇਕਰ ਚੀਨ ਤਾਈਵਾਨ ਨੂੰ ਆਪਣੇ ਅਧੀਨ ਲਿਆਉਣ ਲਈ ਹਮਲਾ ਕਰਦਾ ਹੈ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਟਾਪੂ ਪਹਿਲੀ ਰੱਖਿਆ ਲਾਈਨ ਦਾ ਕੰਮ ਕਰਨਗੇ।
ਜੈਸ਼ੰਕਰ ਨੇ ਆਸਟ੍ਰੇਲੀਆਈ PM ਨਾਲ ਮੁਲਾਕਾਤ ਕਰ ਦੁਵੱਲੇ ਰਣਨੀਤਕ ਸਬੰਧਾਂ 'ਤੇ ਕੀਤੀ ਚਰਚਾ
NEXT STORY