ਬੀਜਿੰਗ/ਟੋਰਾਂਟੋ (ਭਾਸ਼ਾ): ਚੀਨ ਦੀ ਅਦਾਲਤ ਨੇ ਇਕ ਕੈਨੇਡੀਅਨ ਨਾਗਰਿਕ ਮਾਈਕਲ ਸਪੋਵਰ ਦੀ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿਚ ਕੋਈ ਫ਼ੈਸਲਾ ਨਹੀਂ ਸੁਣਾਇਆ, ਜਿਸ ਨੂੰ ਜਾਸੂਸੀ ਦੇ ਸ਼ੱਕ ਵਿਚ ਨਜ਼ਰਬੰਦ ਕੀਤਾ ਗਿਆ ਸੀ।ਕੈਨੇਡਾ ਨੇ ਕਿਹਾ ਹੈ ਕਿ ਉਸ ਦੇ ਡਿਪਲੋਮੈਟਿਕ ਅਧਿਕਾਰੀਆਂ ਨੂੰ ਚੀਨ ਸਰਕਾਰ ਦੀ ਗੁਪਤ ਜਾਣਕਾਰੀ ਚੋਰੀ ਕਰਨ ਦੇ ਦੋਸ਼ੀ ਮਾਇਕਲ ਸਪਾਵੋਰ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਕਾਰੋਬਾਰੀ ਮਾਈਕਲ ਸਪੋਵਰ 'ਤੇ ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰੀਗ ਨਾਲ ਸਾਲ 2018 ਦੇ ਅਖੀਰ ਵਿਚ ਚੀਨ ਵਿਚ ਜਾਸੂਸੀ ਦਾ ਦੋਸ਼ ਲਾਇਆ ਗਿਆ ਸੀ। ਚੀਨ ਵਿਚ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਦੇ ਉਪ ਪ੍ਰਮੁੱਖ ਜਿਮ ਨਿਕੇਲ ਨੇ ਕਿਹਾ ਕਿ ਸਪਾਵੋਰ ਦੇ ਵਕੀਲ ਨੇ ਉਹਨਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਮਾਮਲੇ ਦੀ ਸੁਣਵਾਈ ਪੂਰੀ ਹੋ ਗਈ ਹੈ। ਹਾਲੇ ਕੋਈ ਫ਼ੈਸਲਾ ਨਹੀਂ ਆਇਆ ਹੈ। ਨਿਕੇਲ ਨੇ ਸਪਾਵੋਰ ਦੀ ਨਿੱਜਤਾ ਦਾ ਰੱਖਿਆ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੇਨਦੋਂਗ ਦੀ ਅਦਾਲਤ ਨੇ ਵੈਬਸਾਈਟ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਜਾਸੂਸੀ ਅਤੇ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਗੁਪਤ ਜਾਣਕਾਰੀ ਵਿਦੇਸ਼ ਭੇਜਣ ਦੇ ਮਾਮਲੇ ਵਿਚ ਸਪਾਵੋਰ ਖ਼ਿਲਾਫ਼ ਬੰਦ ਕਮਰੇ ਵਿਚ ਸੁਣਵਾਈ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ: 2021 ਦੀ ਜਨਗਣਨਾ ਸੰਬੰਧੀ ਫਾਰਮ ਭਰਨ 'ਚ ਅਸਫਲ ਰਹਿਣ 'ਤੇ ਹੋ ਸਕਦਾ ਹੈ ਜੁਰਮਾਨਾ
ਅਦਾਲਤ ਨੇ ਕਿਹਾ ਕਿ ਸਪਾਵੋਰ ਅਤੇ ਉਹਨਾਂ ਦੇ ਬਚਾਅ ਪੱਖ ਦੇ ਵਕੀਲ ਸੁਣਵਾਈ ਦੇ ਸਮੇਂ ਅਦਾਲਤ ਵਿਚ ਮੌਜੂਦ ਰਹੇ। ਅਦਾਲਤ ਕਾਨੂੰਨ ਮੁਤਾਬਕ ਤੈਅ ਤਾਰੀਖ਼ 'ਤੇ ਹੀ ਇਸ ਮਾਮਲੇ ਵਿਚ ਫ਼ੈਸਲਾ ਸੁਣਾਏਗੀ। ਗੌਰਤਲਬ ਹੈ ਕਿ ਦਸੰਬਰ 2018 ਵਿਚ ਚੀਨ ਦੀ ਹੁਵੇਈ ਦੂਰਸੰਚਾਰ ਕੰਪਨੀ ਦੀ ਅਧਿਕਾਰੀ ਮੇਂਗ ਵਾਂਗਝੂ ਨੂੰ ਅਮਰੀਕਾ ਦੀ ਅਪੀਲ 'ਤੇ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਦੇ ਕੁਝ ਦਿਨ ਬਾਅਦ ਚੀਨ ਨੇ ਕੈਨੇਡਾ ਦੇ ਦੋ ਨਾਗਰਿਕਾਂ ਸਪਾਵੋਰ ਅਤੇ ਮਾਇਕਲ ਕੋਵਰਿੰਗ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਕੋਵਰਿੰਗ ਖ਼ਿਲਾਫ਼ ਸੋਮਵਾਰ ਨੂੰ ਇਕ ਅਦਾਲਤ ਵਿਚ ਸੁਣਵਾਈ ਹੋਵੇਗੀ।
ਲੁਟੇਰੇ ਦੇ ਐਨਕਾਊਂਟਰ ਦੌਰਾਨ ਪੁਲਸ ਨੇ 1 ਸਾਲ ਦੇ ਬੱਚੇ ਦੇ ਸਿਰ ’ਚ ਮਾਰੀ ਗੋਲੀ, ਲੜ ਰਿਹੈ ਜ਼ਿੰਦਗੀ ਦੀ ਜੰਗ
NEXT STORY