ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਜਾਰੀ ਚੀਨ-ਪਾਕਿਸਤਾਨ ਇਕਨੌਮਿਕ ਕੋਰੀਡੋਰ (CPEC) ਦੇ ਸਾਈਟ ਦੀਆਂ ਤਸਵੀਰਾਂ ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀਆਂ ਹਨ। ਅਸਲ ਵਿਚ ਇੱਥੇ ਕੰਮ ਕਰਨ ਵਾਲੇ ਚੀਨੀ ਵਰਕਰ ਸਿਰਫ ਆਪਣੇ ਸੰਦ ਹੀ ਨਹੀਂ ਸਗੋਂ AK-47 ਲੈ ਕੇ ਤਾਇਨਾਤ ਹਨ। ਹਾਲ ਹੀ ਵਿਚ ਪਾਕਿਸਤਾਨ ਵਿਚ ਚੀਨੀ ਵਰਕਰਾਂ ਨਾਲ ਭਰੀ ਇਕ ਬੱਸ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਮਗਰੋਂ ਇੱਥੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਜਿੱਥੇ ਵੀ ਚੀਨੀ ਵਰਕਰ ਕੰਮ ਕਰਦੇ ਹਨ ਉਹਨਾਂ ਨਾਲ ਹਮੇਸ਼ਾ ਸੁਰੱਖਿਆ ਮੌਜੂਦ ਰਹਿੰਦੀ ਹੈ। ਇਸ ਦੇ ਬਾਵਜੂਦ ਵੀ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿਚ ਕਈ ਵਾਰ ਚੀਨੀ ਨਾਗਰਿਕਾਂ ਨੂੰ ਸਥਾਨਕ ਲੋਕਾਂ ਅਤੇ ਵਿਰੋਧੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਚੀਨ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਇਕ ਸਪੈਸ਼ਲ ਸਿਕਓਰਿਟੀ ਡਿਵੀਜ਼ਨ (SSD) ਬਣਾਈ ਗਈ ਸੀ, ਜਿਸ ਦਾ ਕੰਮ ਸਿਰਫ ਪਾਕਿਸਤਾਨ ਵਿਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਸੀ। ਪਾਕਿਸਤਾਨ ਨੂੰ ਵੀ ਚੀਨੀ ਵਰਕਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਗਿਆ ਸੀ ਪਰ ਕਈ ਵਾਰ ਇਸ ਕੰਮ ਵਿਚ ਚੂਕ ਹੋਈ ਹੈ।

ਹਾਲ ਹੀ ਵਿਚ ਜਦੋਂ ਚੀਨੀ ਵਰਕਰਾਂ ਨਾਲ ਭਰੀ ਇਕ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਅਜਿਹੇ ਵਿਚ ਹੋਰ ਚੀਨੀ ਵਰਕਰ ਸਾਵਧਾਨ ਹੋ ਗਏ ਹਨ। ਖੈਬਰ ਪਖਤੂਨਖਵਾ ਵਿਚ ਇੰਜੀਨੀਅਰਾਂ ਨਾਲ ਭਰੀ ਹੋਈ ਬੱਸ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿਚ 9 ਚੀਨੀ ਨਾਗਰਿਕਾਂ ਦੀ ਮੌਤ ਹੋਈ ਸੀ। ਚੀਨ ਸਰਕਾਰ ਨੇ ਇਸ ਹਮਲੇ ਦੀ ਜਾਂਚ ਲਈ ਪਾਕਿਸਤਾਨ ਵਿਚ ਇਕ ਟੀਮ ਵੀ ਭੇਜੀ ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਤਾਲਿਬਾਨੀ ਹਿੰਸਾ ਕਾਰਨ ਹਜ਼ਾਰਾਂ ਪਰਿਵਾਰ ਹੋਏ ਵਿਸਥਾਪਿਤ
ਹੱਕਾਨੀ ਨੈੱਟਵਰਕ ਤੋਂ ਮਿਲ ਰਹੇ ਹਥਿਆਰ!
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਹਥਿਆਰਾਂ ਦੀ ਵਰਤੋਂ ਚੀਨੀ ਇੰਜੀਨੀਅਰ ਕਰ ਰਹੇ ਹਨ ਉਹ ਹੱਕਾਨੀ ਨੈੱਟਵਰਕ ਤੋਂ ਖਰੀਦੇ ਗਏ ਹਨ। ਚੀਨੀ ਵਰਕਰਾਂ ਦੇ ਹੱਥ ਵਿਚ ਹਥਿਆਰ ਹੋਣ ਨਾਲ ਹੁਣ ਆਮ ਲੋਕਾਂ ਵਿਚ ਵੀ ਦਹਿਸ਼ਤ ਹੈ। ਸੋਸ਼ਲ ਮੀਡੀਆ 'ਤੇ ਇਹਨਾਂ ਚੀਨੀ ਵਰਕਰਾਂ ਦੇ ਹਥਿਆਰ ਸਮੇਤ ਕੰਮ ਕਰਦਿਆਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਇਸ ਨੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ।
ਨੋਟ- ਚੀਨੀ ਵਰਕਰਾਂ ਵੱਲੋਂ AK-47 ਦੀ ਵਰਤੋਂ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ 'ਚ ਤਾਲਿਬਾਨੀ ਹਿੰਸਾ ਕਾਰਨ ਹਜ਼ਾਰਾਂ ਪਰਿਵਾਰ ਹੋਏ ਵਿਸਥਾਪਿਤ
NEXT STORY