ਵਾਸ਼ਿੰਗਟਨ (ਏਜੰਸੀ)- ਚੀਨ ਦੇ ਵੁਹਾਨ ਸੂਬੇ ਤੋਂ ਫੈਲਿਆ ਕੋਰੋਨਾ ਵਾਇਰਸ ਭਾਰਤ ਸਣੇ ਦੁਨੀਆ ਦੇ 109 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਦੀ ਵਜ੍ਹਾ ਨਾਲ 1.10 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ, ਜਦੋਂ ਕਿ ਮ੍ਰਿਤਕਾਂ ਦੀ ਗਿਮਤੀ 4000 ਨੂੰ ਪਾਰ ਕਰ ਚੁੱਕੀ ਹੈ। ਇਸ ਵਾਇਰਸ ਦੀ ਵਜ੍ਹਾ ਨਾਲ ਦੁਨੀਆ ਭਰ ਦੀ ਅਰਥਵਿਵਸਥਾ 'ਤੇ ਵੀ ਡੂੰਘਾ ਅਸਰ ਪਿਆ ਹੈ। ਚੀਨ ਦੀਆਂ ਕਈ ਕੰਪਨੀਆਂ ਵਿਚ ਪੂਰੀ ਤਰ੍ਹਾਂ ਤਾਲਾਬੰਦੀ ਹੋ ਗਈ ਹੈ, ਜਦੋਂ ਕਿ ਹੋਰ ਦੇਸ਼ਾੰ ਦੇ ਉਤਪਾਦਨ ਵਿਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਵਿਚ ਚੀਨੀ ਸਾਮਾਨ ਨੂੰ ਲੈ ਕੇ ਵੀ ਦਹਿਸ਼ਤ ਹੈ। ਲੋਕ ਗੂਗਲ 'ਤੇ ਸਰਚ ਕਰ ਰਹੇ ਹਨ ਕਿ ਕੀ ਚੀਨੀ ਸਾਮਾਨ ਨੂੰ ਖਰੀਦਣ ਨਾਲ ਵੀ ਉਹ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਸਕਦੇ ਹਨ।
ਗੂਗਲ 'ਤੇ ਇਨੀਂ ਦਿਨੀਂ ਸਭ ਤੋਂ ਜ਼ਿਆਦਾ ਸਵਾਲ ਕੋਵਿਡ-19 ਯਾਨੀ ਕੋਰੋਨਾ ਵਾਇਰਸ ਅਤੇ ਉਸ ਨਾਲ ਜੁੜੀਆਂ ਗੱਲਾਂ ਨੂੰ ਲੈ ਕੇ ਪੁੱਛੇ ਜਾ ਰਹੇ ਹਨ। ਦੁਨੀਆ ਭਰ ਦੇ ਲੋਕ ਦਹਿਸ਼ਤ ਵਿਚ ਹਨ। ਇਸ ਦਰਮਿਆਨ ਭਾਰਤ ਵਿਚ ਚੀਨੀ ਸਾਮਾਨਾਂ ਦੀ ਵਿਕਰੀ ਵਿਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਦੇ ਚਾਂਦਨੀ ਚੌਕ ਦੇ ਇਲੈਕਟ੍ਰਾਨਿਕ ਹਬ ਵਿਚ ਚੀਨ ਦੇ ਸਾਮਾਨਾਂ ਦੀ ਵਿਕਰੀ ਵਿਚ 75 ਫੀਸਦੀ ਦੀ ਕਮੀ ਆਈ ਹੈ।
ਇਸ ਤੋਂ ਇਲਾਵਾ ਗੂਗਲ 'ਤੇ ਲੋਕ ਇਹ ਵੀ ਸਰਚ ਕਰ ਰਹੇ ਹਨ ਕਿ ਕੀ ਕੋਰੋਨਾ ਵਾਇਰਸ ਚੀਨੀ ਖਾਣੇ ਨਾਲ ਫੈਲ ਸਕਦਾ ਹੈ? ਕੀ ਕੁੱਤੇ ਨਾਲ ਵੀ ਇਨਫੈਕਸ਼ਨ ਹੋ ਸਕਦਾ ਹੈ? ਕੀ ਕਿਸੇ ਵਿਅਕਤੀ ਨੂੰ ਦੋ ਵਾਰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋ ਸਕਦਾ ਹੈ? ਕੀ ਚੀਨ ਤੋਂ ਆਉਣ ਵਾਲੇ ਸਾਮਾਨ ਨਾਲ ਵੀ ਕੋਰੋਨਾ ਵਾਇਰਸ ਨਾਲ ਕੋਈ ਇਨਫੈਕਸ਼ਨ ਹੋ ਸਕਦਾ ਹੈ? ਅਜਿਹੇ ਹੀ ਕਈ ਸਵਾਲ ਹਨ, ਜੋ ਗੂਗਲ ਵਿਚ ਸਰਚ ਕੀਤੇ ਜਾ ਰਹੇ ਹਨ ਅਤੇ ਲੋਕ ਉਨ੍ਹਾਂ ਬਾਰੇ ਜਾਣਨ ਦੇ ਇੱਛੁਕ ਹਨ।
ਦੱਸਣਯੋਗ ਹੈ ਕਿ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਦਾ ਕਹਿਰ ਪੂਰੇ ਵਿਸ਼ਵ ਵਿਚ ਜਾਰੀ ਹੈ, ਜਿਸ ਕਾਰਨ ਸਰਕਾਰਾਂ ਪਾਸੋਂ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਮੁਤਾਬਕ ਫਿਲਹਾਲ ਇਸ ਵਾਇਰਸ ਦਾ ਅਜੇ ਤੱਕ ਕਿਸੇ ਵੀ ਮੁਲਕ ਵਲੋਂ ਤੋੜ ਨਹੀਂ ਲੱਭਿਆ ਜਾ ਸਕਿਆ ਹੈ।
ਹਾਲਾਂਕਿ ਵਾਇਰਸ ਨਾਲ ਇਨਫੈਕਟਿਡ ਲੋਕਾਂ ਨੂੰ ਲੱਛਣਾਂ ਤੋਂ ਰਾਹਤ ਅਤੇ ਇਲਾਜ ਲਈ ਉਚਿਤ ਦੇਖਭਾਲ ਦਿੱਤੀ ਜਾਣੀ ਚਾਹੀਦੀ ਹੈ। ਗੰਭੀਰ ਬੀਮਾਰੀ ਵਾਲੇ ਲੋਕਾਂ ਨੂੰ ਢੁੱਕਵੀਂ ਸਹਾਇਕ ਦੇਖਭਾਲ ਹਾਸਲ ਕਰਨੀ ਚਾਹੀਦੀ ਹੈ।
ਕੋਵਿਡ-19: ਈਰਾਨ 'ਚ 63 ਹੋਰ ਲੋਕਾਂ ਦੀ ਮੌਤ, ਹੁਣ ਤੱਕ ਕੁੱਲ 354 ਲੋਕਾਂ ਦੀ ਗਈ ਜਾਨ
NEXT STORY