ਇੰਟਰਨੈਸ਼ਨਲ ਡੈਸਕ (ਇੰਟ.) : ਚੀਨ ’ਚ ਕਰਜ਼ੇ ਵਿਚ ਡੁੱਬੀਆਂ ਸਥਾਨਕ ਸਰਕਾਰਾਂ ਮਾਲੀਆ ਪੈਦਾ ਕਰਨ ਲਈ ਅਨੋਖੇ ਫਰਮਾਨ ਜਾਰੀ ਕਰ ਰਹੀਆਂ ਹਨ। ਸ਼ੰਘਾਈ ’ਚ ਇਕ ਰੈਸਟੋਰੈਂਟ ਮਾਲਕ ਨੇ ਬਿਨਾਂ ਕੱਟਿਆ ਹੋਇਆ ਖੀਰਾ ਪਰੋਸਣ ’ਤੇ 5 ਹਜ਼ਾਰ ਯੁਆਨ ਭਾਵ 702 ਡਾਲਰ ਦਾ ਜੁਰਮਾਨਾ ਕੀਤਾ ਹੈ। ਇਸ ਘਟਨਾਚੱਕਰ ਤੋਂ ਬਾਅਦ ਚੀਨੀ ਨਾਗਰਿਕਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ ’ਤੇ ਜ਼ਾਹਿਰ ਕੀਤਾ ਹੈ। 9.5 ਮਿਲੀਅਨ ਵਾਰ ਵੇਖੀ ਗਈ ਇਸ ਪੋਸਟ ਵਿਚ ਇਕ ਯੂਜ਼ਰ ਨੇ ਲਿਖਿਆ ਹੈ ਕਿ ਜੇ ਉਹ ਤੁਹਾਨੂੰ ਠੀਕ ਕਰਨਾ ਚਾਹੁੰਦੇ ਹਨ ਤਾਂ ਇਸ ਵਿਚ ਸਿਰਕਾ ਜੋੜਨਾ ਵੀ ਗਲਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕੀ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ, ਟਵਿੱਟਰ ਨੂੰ ਆਫ਼ਿਸ ਖਾਲੀ ਕਰਨ ਦੇ ਹੁਕਮ
ਸਥਾਨਕ ਸਰਕਾਰ ਨੇ ਕਮਾਏ 13 ਬਿਲੀਅਨ ਯੁਆਨ
ਇਸ ਤੋਂ ਪਹਿਲਾਂ ਹੈਨਾਨ ਸੂਬੇ ’ਚ ਟਰੱਕ ਡਰਾਈਵਰਾਂ ਨੇ ਪਿਛਲੇ ਮਹੀਨੇ ਲੋਡਿੰਗ ਸਬੰਧੀ ਕਈ ਹਜ਼ਾਰ ਦਾ ਜੁਰਮਾਨਾ ਭਰਿਆ ਸੀ। ਹਾਲਾਂਕਿ, ਉਨ੍ਹਾਂ ਸਾਮਾਨ ਤੋਲਣ ਵਾਲੀਆਂ ਸਰਕਾਰੀ ਮਸ਼ੀਨਾਂ ’ਤੇ ਵੀ ਸਵਾਲ ਉਠਾਏ ਸਨ। ਪਿਛਲੇ ਸਾਲ ਸੂਬਾ ਪ੍ਰੀਸ਼ਦ ਦੇ ਇਕ ਨਿਰੀਖਣ ’ਚ ਵੇਖਿਆ ਗਿਆ ਕਿ ਮਹਾਮਾਰੀ ਤੇ ਹੋਰ ਆਰਥਿਕ ਮੁਸ਼ਕਿਲਾਂ ਨੂੰ ਵੇਖਦਿਆਂ ਸਥਾਨਕ ਸਰਕਾਰ ਦੇ ਜੁਰਮਾਨੇ ਬਹੁਤ ਵਧ ਗਏ ਸਨ।
ਕਾਈਜ਼ਿੰਗ ਇੰਡਸਟਰੀ ਰਿਸਰਚ ਸੈਂਟਰ ਦੇ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਇਕੱਲੇ ਗੁਆਂਗਸ਼ੀ ਨੇ ਪਿਛਲੇ ਸਾਲ ਜੁਰਮਾਨੇ ਤੋਂ 13 ਬਿਲੀਅਨ ਯੁਆਨ ਕਮਾਏ ਸਨ, ਜੋ ਕਿ ਉਸ ਦੀ ਟੈਕਸ ਆਮਦਨ ਦੇ ਲਗਭਗ 14 ਫ਼ੀਸਦੀ ਦੇ ਬਰਾਬਰ ਹਨ। ਕੈਲੀਫੋਰਨੀਆ ਯੂਨੀਵਰਸਿਟੀ ’ਚ ਚੀਨ ਦੀਆਂ ਬੈਂਕਿੰਗ ਨੀਤੀਆਂ ਦੇ ਮਾਹਿਰ ਵਿਕਟਰ ਕਹਿੰਦੇ ਹਨ ਕਿ ਇਹ ਨਿਰਾਸ਼ਾ ਦਾ ਸੰਕੇਤ ਹਨ।
ਇਹ ਵੀ ਪੜ੍ਹੋ : ਮਾਣਹਾਨੀ ਕੇਸ 'ਚ Amber Heard ਤੋਂ ਮਿਲੇ ਕਰੋੜਾਂ ਰੁਪਏ Johnny Depp ਨੇ ਕੀਤੇ ਦਾਨ
ਚੀਨ ਦਾ ਕਰਜ਼ਾ ਲਗਭਗ 23 ਟ੍ਰਿਲੀਅਨ ਡਾਲਰ
ਚੀਨ ਦੀਆਂ ਸਥਾਨਕ ਸਰਕਾਰਾਂ ਨੂੰ ਮਹਾਮਾਰੀ ਦੀ ਦੋਹਰੀ ਮਾਰ ਝੱਲਣੀ ਪਈ ਹੈ, ਜਦੋਂਕਿ ਚੀਨ ਸਰਕਾਰ ਤੋਂ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਲੋੜੀਂਦੀ ਰਕਮ ਨਹੀਂ ਮਿਲ ਰਹੀ ਹੈ। ਇਕ ਰਿਪੋਰਟ ਮੁਤਾਬਕ ਚੀਨ ਦਾ ਕੁਲ ਸਰਕਾਰੀ ਕਰਜ਼ਾ ਲਗਭਗ 23 ਟ੍ਰਿਲੀਅਨ ਡਾਲਰ ਹੈ।
ਚੀਨ ਦੀ ਕੇਂਦਰ ਸਰਕਾਰ ਨੇ ਇਸ ਮਹੀਨੇ ਕਿਹਾ ਸੀ ਕਿ ਸੂਬਿਆਂ ਨੂੰ ਆਪਣੇ ਦਮ ’ਤੇ ਕਰਜ਼ਾ ਸਮੱਸਿਆਵਾਂ ਨੂੰ ਦੂਰ ਕਰਨਾ ਪਵੇਗਾ। ਸਥਾਨਕ ਅਧਿਕਾਰੀਆਂ ਨੂੰ ਮਾਲੀਆ ਵਧਾਉਣ ਲਈ ਖੁੱਲ੍ਹੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਇਸ ਸਿਲਸਿਲੇ ’ਚ ਪਿਛਲੇ ਸਾਲ ਸ਼ਾਂਕਸੀ ਸੂਬੇ ’ਚ ਇਕ ਪੰਸਾਰੀ ’ਤੇ 5 ਕਿਲੋ ਘਟੀਆ ਕਿਸਮ ਦੀ ਅਜਵਾਇਣ ਵੇਚਣ ’ਤੇ 66 ਹਜ਼ਾਰ ਯੁਆਨ ਦਾ ਜੁਰਮਾਨਾ ਲਾਇਆ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਨੇ ਫਿਰ ਉੱਡਾਈ ਚੀਨ ਦੀ ਨੀਂਦ, ਮਈ 'ਚ 40 ਫ਼ੀਸਦੀ ਤੱਕ ਪਹੁੰਚਿਆ ਪਾਜ਼ੇਟਿਵ ਟੈਸਟ ਰੇਟ
NEXT STORY