ਸਿਡਨੀ,(ਏਜੰਸੀ)— ਆਸਟ੍ਰੇਲੀਆ 'ਚ ਬੀਤੇ ਦਿਨੀਂ ਮਹਾਤਮਾ ਬੁੱਧ ਦੀ ਕਾਂਸੀ ਦੀ ਮੂਰਤੀ ਲੱਭੀ ਹੈ, ਜਿਸ ਨਾਲ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਚੀਨੀ ਮੂਲ ਦੇ ਲੋਕ ਆਸਟ੍ਰੇਲੀਆ 'ਚ ਆਏ ਹੋਣਗੇ। ਮਾਹਿਰਾਂ ਨੇ ਦੱਸਿਆ ਕਿ ਇਹ ਮੂਰਤੀ ਛੋਟੀ ਜਿਹੀ ਹੈ, ਹਾਲਾਂਕਿ ਇਸ ਦਾ ਭਾਰ ਲਗਭਗ ਇਕ ਕਿਲੋ ਹੈ। ਉਨ੍ਹਾਂ ਦੱਸਿਆ ਕਿ ਇਹ ਮੂਰਤੀ ਇਸ ਗੱਲ ਦਾ ਸਬੂਤ ਹੈ ਕਿ ਸਦੀਆਂ ਪਹਿਲਾਂ ਚੀਨੀ ਲੋਕ ਇੱਥੇ ਆ ਕੇ ਰਹੇ ਹੋਣਗੇ ਅਤੇ ਇਸ ਦੌਰਾਨ ਇਹ ਮੂਰਤੀ ਬਣਾਈ ਗਈ ਹੋਵੇਗੀ।

ਇਹ ਮੂਰਤੀ ਮਹਾਤਮਾ ਬੁੱਧ ਦੇ ਬਚਪਨ ਦੀ ਤਸਵੀਰ ਨੂੰ ਪੇਸ਼ ਕਰਦੀ ਹੈ। ਦੋ ਫਿਲਮ ਮੇਕਰਾਂ ਨੇ ਦੱਸਿਆ ਕਿ ਉਹ ਪੱਛਮੀ ਆਸਟ੍ਰੇਲੀਆ ਦੇ ਗੈਸਕੋਇਨ ਇਲਾਕੇ 'ਚ ਇਕ ਫਿਲਮ ਬਣਾਉਣ ਲਈ ਆਏ ਸਨ ਕਿ ਉਨ੍ਹਾਂ ਨੂੰ ਇਹ ਮੂਰਤੀ ਜ਼ਮੀਨ 'ਚੋਂ ਮਿਲੀ। ਉਨ੍ਹਾਂ ਦੱਸਿਆ ਕਿ ਉਹ 1800 ਸੰਨ ਦੇ ਸਮੇਂ ਦੀ ਇਕ ਫਿਲਮ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੂੰ ਇਕ ਇਤਿਹਾਸਕ ਅਤੇ ਧਾਰਮਿਕ ਵਸਤੂ ਮਿਲੀ ਹੈ। ਉਨ੍ਹਾਂ ਨੇ ਇਸ ਸਭ ਦੀ ਵੀਡੀਓ ਵੀ ਬਣਾਈ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦੇ ਮਸ਼ਹੂਰ ਮੀਂਗ ਘਰਾਣੇ ਦੇ ਲੋਕ ਆਸਟ੍ਰੇਲੀਆ ਗਏ ਹੋਣਗੇ ਅਤੇ ਲੱਗ ਰਿਹਾ ਹੈ ਕਿ ਉਹ ਇੱਥੇ ਲੰਬਾ ਸਮਾਂ ਰਹੇ ਵੀ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਲੋਕਾਂ ਲਈ ਇਹ ਕਾਫੀ ਰੌਚਕ ਤੱਥ ਰਹੇਗਾ
ਉਨ੍ਹਾਂ ਦੱਸਿਆ ਕਿ ਮੀਂਗ ਘਰਾਣਾ 1421 'ਚ ਪ੍ਰਫੁੱਲਿਤ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਮੂਰਤੀ ਕਲਾ ਕਿੰਨੇ ਸੋਹਣੇ ਤਰੀਕੇ ਨਾਲ ਕੀਤੀ ਜਾਂਦੀ ਸੀ।ਜ਼ਿਕਰਯੋਗ ਹੈ ਕਿ ਚੀਨ ਦੇ ਸਾਬਕਾ ਰਾਸ਼ਟਰਪਤੀ ਹੂ ਜਿਨਾਟੋ ਨੇ 2003 'ਚ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਮੀਂਗ ਘਰਾਣਾ 15ਵੀਂ ਸਦੀ 'ਚ ਆਸਟ੍ਰੇਲੀਆ ਆ ਗਿਆ ਸੀ। ਫਿਲਹਾਲ ਇਸ ਸਬੰਧੀ ਹੋਰ ਖੋਜ ਕੀਤੀ ਜਾ ਰਹੀ ਹੈ।
ਨਿਊਜ਼ੀਲੈਂਡ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ, ਹਜ਼ਾਰਾਂ ਲੋਕ ਹੋਏ ਬੇਘਰ
NEXT STORY