ਬੀਜਿੰਗ— ਪਿਛਲੇ 5 ਦਹਾਕਿਆਂ ਤੋਂ ਬਾਅਦ ਭਾਰਤ 'ਚ ਰਿਹਾ ਸਾਬਕਾ ਚੀਨੀ ਫੌਜੀ ਆਖਰਕਾਰ ਆਪਣੇ ਵਤਨ ਵਾਪਸ ਪਰਤਿਆ। ਵਾਂਗ ਕਿਊ ਨਾਂ ਦਾ 77 ਸਾਲਾ ਚੀਨੀ ਫੌਜ 1962 ਦੀ ਜੰਗ ਤੋਂ ਬਾਅਦ ਸਰਹੱਦ ਪਾਰ ਕਰ ਕੇ ਭਾਰਤ ਆ ਗਿਆ ਸੀ ਅਤੇ ਉਸ ਨੂੰ 1 ਜਨਵਰੀ 1963 'ਚ ਭਾਰਤੀ ਫੌਜ ਨੇ ਜਾਸੂਸੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਸੀ। ਕਈ ਸਾਲ ਜੇਲ 'ਚ ਰਹਿਣ ਦੌਰਾਨ ਵਾਂਗ 'ਤੇ ਮੁਕੱਦਮਾ ਚਲਿਆ, ਜਿਸ 'ਚ ਕੋਰਟ ਨੇ ਉਸ ਨੂੰ ਬੇਕਸੂਰ ਮੰਨਦੇ ਹੋਏ ਬਰੀ ਕਰ ਦਿੱਤਾ ਸੀ। ਉਸ ਸਮੇਂ ਪੁਲਸ ਉਸ ਨੂੰ ਮੱਧ ਪ੍ਰਦੇਸ਼ ਛੱਡ ਆਈ ਅਤੇ ਹੌਲੀ-ਹੌਲੀ ਇੱਥੇ ਹੀ ਉਸ ਨੇ ਆਪਣੀ ਦੁਨੀਆ ਵਸਾ ਲਈ। ਵਾਂਗ ਨੇ ਇਕ ਸਥਾਨਕ ਲੜਕੀ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਨ੍ਹਾਂ ਦੇ 3 ਬੱਚੇ ਹਨ।
ਭਾਰਤੀ ਦੂਤਘਰ ਨੇ ਦੱਸਿਆ ਕਿ 55 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵਾਂਗ ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਬੀਜਿੰਗ ਜਾਣ ਵਾਲੇ ਜਹਾਜ਼ 'ਚ ਸਵਾਰ ਹੋ ਕੇ ਆਪਣੀ ਪਤਨੀ ਸੁਸ਼ੀਲਾ, ਬੇਟੇ ਵਿਸ਼ਨੂੰ ਅਤੇ ਦੋ ਹੋਰ ਪਰਿਵਾਰਕ ਮੈਂਬਰਾਂ ਨਾਲ ਚੀਨ ਪਰਤੇ। ਵਾਂਗ ਅਤੇ ਉਸ ਦੇ ਪਰਿਵਾਰ ਦੇ 4 ਹੋਰ ਮੈਂਬਰਾਂ ਨੂੰ ਸਰਕਾਰ ਵਲੋਂ ਵੀਜ਼ਾ ਜਾਰੀ ਕੀਤਾ ਗਿਆ। ਵਿਦੇਸ਼ ਮੰਤਰਾਲੇ ਵਲੋਂ ਕੀਤੀ ਗਈ ਮਦਦ ਜ਼ਰੀਏ ਹੀ ਉਹ ਆਪਣੇ ਵਤਨ ਪਰਤ ਸਕੇ। ਵਾਂਗ ਚੀਨ 'ਚ ਰਿਸ਼ਤੇਦਾਰਾਂ ਨੂੰ ਮਿਲ ਕੇ ਭਾਵੁਕ ਹੋ ਗਏ।
ਮੱਧ ਪ੍ਰਦੇਸ਼ ਸਰਕਾਰ ਨੇ ਵਾਂਗ ਦੇ ਪਰਿਵਾਰ ਨੂੰ ਪਾਸਪੋਰਟ ਬਣਵਾਉਣ 'ਚ ਮਦਦ ਕੀਤੀ ਅਤੇ ਯਾਤਰਾ ਦੌਰਾਨ ਹੋਣ ਵਾਲੇ ਖਰਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ। ਵਾਂਗ ਦੀ ਇਹ ਕਹਾਣੀ ਭਾਰਤੀ ਅਖਬਾਰਾਂ 'ਚ ਪ੍ਰਕਾਸ਼ਤ ਹੋਈ ਅਤੇ ਚੀਨ ਦੀ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਰਹੀ। ਜਿਸ ਤੋਂ ਬਾਅਦ ਚੀਨ ਦੀ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਐਕਸ਼ਨ ਲਿਆ ਅਤੇ ਵਾਂਗ ਦੀ ਵਾਪਸੀ ਲਈ ਭਾਰਤ ਨਾਲ ਮਿਲ ਕੇ ਸਹਿਯੋਗ ਕੀਤਾ। ਵਾਂਗ ਦੇ ਬੇਟੇ ਵਿਸ਼ਨੂੰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪਿਤਾ 1960 'ਚ ਚੀਨੀ ਫੌਜ 'ਚ ਭਰਤੀ ਹੋਏ ਸਨ ਅਤੇ ਰਾਤ ਦੇ ਹਨ੍ਹੇਰੇ 'ਚ ਰਸਤਾ ਭਟਕ ਗਏ ਸਨ, ਜਿਸ ਕਾਰਨ ਉਹ ਭਾਰਤੀ ਸਰਹੱਦ ਪਾਰ ਕਰ ਗਏ। ਜਿੱਥੇ ਉਨ੍ਹਾਂ ਨੂੰ ਭਾਰਤੀ ਫੌਜ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਆਈ.ਐੱਸ ਅੱਤਵਾਦੀ ਕਾਸਿਮ ਇਰਾਕ 'ਚ ਗਠਬੰਧਨ ਸੈਨਾ ਦੇ ਹਮਲੇ ਦਾ ਹੋਇਆ ਸ਼ਿਕਾਰ
NEXT STORY