ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਦਾ ਟੀਕਾ ਕੋਵਿਡ-19 ਦੇ ਸਾਰੇ ਰੂਪਾਂ ਲਈ ਪ੍ਰਭਾਵੀ ਹੈ ਅਤੇ ਕੰਪਨੀ ਵਿਸ਼ਵ ਭਰ ਵਿਚ ਇਸ ਦੇ ਉਭਰ ਰਹੇ ਰੂਪਾਂ ’ਤੇ ਟੀਕੇ ਦੇ ਪ੍ਰਭਾਵ ਅਤੇ ਪ੍ਰੀਖਣ ’ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਬਰਟ ਬੌਰਲਾ ਨੇ ਕਿਹਾ, ‘ਅਸੀਂ ਉਭਰਦੇ ਹੋਏ ਰੂਪਾਂ ਦੀ ਬਾਰੀਕੀ ਨਾਲ ਨਿਗਰਾਨੀ ਵੀ ਕਰ ਰਹੇ ਹਾਂ ਅਤੇ ਉਸ ਤੋਂ ਬਚਾਅ ਲਈ ਕੋਸ਼ਿਸ਼ ਕਰ ਰਹੇ ਹਨ। ਅਸੀਂ ਨਵੇਂ ਉਭਰਣ ਵਾਲੇ ਰੂਪਾਂ ਪ੍ਰਤੀ ਆਪਣੇ ਟੀਕਿਆਂ ਦੀ ਪ੍ਰਤੀਕਿਰਿਆ ਦਾ ਪ੍ਰੀਖਣ ਕਰ ਰਹੇ ਹਾਂ ਅਤੇ ਨਿਗਰਾਨੀ ਦੀਆਂ ਕੋਸ਼ਿਸ਼ਾਂ ’ਤੇ ਦੁਨੀਆ ਭਰ ਦੇ ਜਨਤਕ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ। ਸਾਡਾ ਟੀਕਾ ਮੌਜੂਦਾ ਰੂਪਾਂ ’ਤੇ ਪ੍ਰਭਾਵੀ ਹੈ।’ ਉਨ੍ਹਾਂ ਕਿਹਾ ਕਿ ਫਾਈਜ਼ਰ ਨੇ ਜ਼ਰੂਰਤ ਪੈਣ ’ਤੇ ਉਭਰਦੇ ਹੋਏ ਰੂਪਾਂ ਲਈ 100 ਦਿਨ ਦੇ ਅੰਦਰ ਇਕ ਨਵਾਂ ਟੀਕਾ ਬਣਾਉਣ ਦੀ ਪ੍ਰਕਿਰਿਆ ਵਿਕਸਿਤ ਕੀਤੀ ਹੈ।
ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
14.4 ਖਰਬ ਡਾਲਰ ਦੀ ਅਰਥਵਿਵਸਥਾ ਨਾ ਡੁੱਬ ਜਾਵੇ, ਇਸ ਲਈ ਕੋਰੋਨਾ ਦੇ ਅੰਕੜੇ ਲੁਕੋ ਰਿਹੈ ਚੀਨ!
NEXT STORY