ਬੀਜਿੰਗ— 24 ਸਾਲਾ ਕੁੜੀ ਨੂੰ ਪਿਆਰ ਕਰਨ ਦੀ ਅਜਿਹੀ ਸਜ਼ਾ ਮਿਲ ਰਹੀ ਹੈ ਕਿ ਉਸ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ। 6 ਸਾਲਾਂ ਤੋਂ ਉਸ ਦੇ ਪਰਿਵਾਰ ਨੇ ਉਸ ਨੂੰ ਕਮਰੇ 'ਚ ਬੰਦ ਕੀਤਾ ਹੋਇਆ ਹੈ। ਮਾਮਲਾ ਚੀਨ ਦਾ ਹੈ ਅਤੇ ਕੁੜੀ ਦਾ ਨਾਂ ਜੈਂਗ ਹੈ। ਉਹ ਕਈ ਵਾਰ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਚੁੱਕੀ ਹੈ ਪਰ ਹਰ ਵਾਰ ਅਸਫਲ ਹੋਈ ਹੈ। ਸੈਂਟਰਲ ਹਿਊਬਈ ਸੂਬੇ ਦੇ ਇਕ ਟੁੱਟੇ ਅਤੇ ਮਾੜੀ ਹਾਲਤ ਵਾਲੇ ਘਰ 'ਚ ਉਸ ਨੂੰ ਬੰਦ ਕੀਤਾ ਗਿਆ ਹੈ।
ਮਾਂ-ਬਾਪ ਨੇ ਉਸ ਨੂੰ ਇਕ ਬਿਸਤਰਾ ਤਕ ਨਹੀਂ ਦਿੱਤਾ ਅਤੇ ਉਹ ਪਰਾਲੀ ਉੱਤੇ ਸੌਂਦੀ ਹੈ। ਜਦ ਇਹ ਗੱਲਾਂ ਬਾਹਰ ਨਿਕਲੀਆਂ ਤਾਂ ਪੁਲਸ ਕੋਲ ਪੁੱਜੀ ਪਰ ਪੁਲਸ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਕੁੱਝ ਨਹੀਂ ਕਰ ਸਕਦੇ। ਇਸ ਮਗਰੋਂ ਇਕ ਵਿਅਕਤੀ ਨੇ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਅਤੇ ਸਾਂਝੀ ਕਰ ਦਿੱਤੀ। ਹੋ ਸਕਦਾ ਹੈ ਕਿ ਹੁਣ ਲੋਕਾਂ ਦੇ ਵਿਰੋਧ ਕਰਨ 'ਤੇ ਉਸ ਦੇ ਮਾਂ-ਬਾਪ ਉਸ 'ਤੇ ਰਹਿਮ ਕਰਨ ਪਰ ਅਜਿਹੀ ਸਜ਼ਾ ਦੇਖ ਕੇ ਤਾਂ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਬਿਨਾਂ ਚਿਹਰੇ ਦੇ ਪੈਦਾ ਹੋਈ ਬੱਚੀ, ਮਾਂ ਦੀਆਂ ਦੁਆਵਾਂ ਖਿੱਚ ਲਿਆਈਆਂ ਮੌਤ ਦੇ ਮੂੰਹ 'ਚੋਂ
NEXT STORY