ਲਾਹੌਰ (ਏਜੰਸੀ)- ਪਾਕਿਸਤਾਨ ਵਿਚ ਧਾਰਮਿਕ ਸਹਿਣਸ਼ੀਲਤਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੋਨਿਲਾ ਗਿਲ ਨਾਮਕ ਈਸਾਈ ਮਹਿਲਾ ਪੱਤਰਕਾਰ ਨੂੰ ਸਿਰਫ ਇਸ ਕਾਰਨ ਨੌਕਰੀ ਛੱਡਣੀ ਪਈ, ਕਿਉਂਕਿ ਉਨ੍ਹਾਂ ਨੇ ਇਕ ਮੁਸਲਿਮ ਨਾਲ ਵਿਆਹ ਕੀਤਾ ਅਤੇ ਇਸਲਾਮ ਧਰਮ ਨਹੀਂ ਅਪਣਾਇਆ। ਇਸ ਦੇ ਚੱਲਦੇ ਉਹ ਆਪਣੇ ਨਾਲ ਕੰਮ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਸੀ। ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਨੌਕਰੀ ਛੱਡ ਦਿੱਤੀ।
ਹੁਸਨੈਨ ਜਮੀਲ ਨਾਲ ਵਿਆਹ ਕਰਵਾਉਣ ਵਾਲੀ 38 ਸਾਲਾ ਗਿੱਲ ਦੁਨੀਆ ਨਿਊਜ਼ ਵਿਚ ਕੰਮ ਕਰਦੀ ਸੀ। ਕੰਮ ਕਰਨ ਵਾਲੀ ਥਾਂ 'ਤੇ ਉਨ੍ਹਾਂ ਨੂੰ ਆਪਣੇ ਧਰਮ ਅਤੇ ਇਸਲਾਮ ਨਹੀਂ ਅਪਨਾਉਣ ਨੂੰ ਲੈ ਕੇ ਅਪਮਾਨਤ ਕੀਤਾ ਜਾਂਦਾ ਸੀ। ਉਹ ਲਾਹੌਰ ਪ੍ਰੈਸ ਕਲੱਬ ਵਿਚ ਇਕਲੌਤੀ ਰਜਿਸਟਰਡ ਈਸਾਈ ਪੱਤਰਕਾਰ ਹੈ। ਉਨ੍ਹਾਂ ਦੇ ਪਤੀ ਨੇ ਕਿਹਾ ਕਿ ਗੋਨਿਲਾ ਦਾ ਕਹਿਣਾ ਹੈ ਕਿ ਉਹ ਮੇਰੀ ਆਸਥਾ ਬਾਰੇ ਫਾਲਤੂ ਗੱਲ ਕਰਦੇ ਹਨ ਪਰ ਮੈਂ ਉਮੀਦ ਨਹੀਂ ਛੱਡਾਂਗੀ ਅਤੇ ਆਪਣੇ ਧਰਮ ਦੇ ਨਾਲ ਖੜੀ ਰਹਾਂਗੀ।
ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ, ਸਿੱਖ, ਅਹਿਮਦੀਆ, ਈਸਾਈ ਅਤੇ ਸ਼ੀਆ ਵਰਗੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਦਸ਼ਾ ਚੰਗੀ ਨਹੀਂ ਹੈ। ਉਨ੍ਹਾਂ ਨੂੰ ਨਾ ਸਿਰਫ ਵੱਖਵਾਦੀ ਲੋਕਾਂ ਨੇ ਸਗੋਂ ਪ੍ਰਸ਼ਾਸਨ ਹੱਥੋਂ ਵੀ ਭੇਦਭਾਵ ਅਤੇ ਅਨਿਆ ਨਾਲ ਜੂਝਣਾ ਪੈਂਦਾ ਹੈ। ਮੁਲਕ ਵਿਚ ਹਾਲ ਦੇ ਸਮੇਂ ਵਿਚ ਘੱਟ ਗਿਣਤੀਆਂ ਦੇ ਜਬਰਨ ਧਰਮ ਪਰਿਵਰਤਨ, ਕਤਲ ਅਤੇ ਅਗਵਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਦੀ ਕਾਫੀ ਆਲੋਚਨਾ ਹੋਈ ਹੈ।
ਜ਼ਿਕਰਯੋਗ ਹੈ ਕਿ ਭਾਰਤ ਕਈ ਕੌਮਾਂਤਰੀ ਮੰਚਾਂ 'ਤੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਦੁਰਦਸ਼ਾ ਨੂੰ ਲੈ ਕੇ ਆਵਾਜ਼ ਚੁੱਕੀ ਹੈ। ਆਏ ਦਿਨ ਕਈ ਖਬਰਾਂ ਵੀ ਆਉਂਦੀਆਂ ਹਨ, ਜਿਨ੍ਹਾਂ ਵਿਚ ਹਿੰਦੂ ਅਤੇ ਈਸਾਈ ਲੜਕੀਆਂ ਦੇ ਨਾਲ ਸਰੀਰਕ ਸ਼ੋਸ਼ਣ ਦੀ ਗੱਲ ਸਾਹਮਣੇ ਆਉਂਦੀ ਹੈ। ਹਾਲਾਂਕਿ, ਪਾਕਿਸਤਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਇਕ ਵਾਰ ਫਿਰ ਗਿੱਲ ਨੇ ਪਾਕਿਸਤਾਨ ਦੀ ਸੱਚਾਈ ਸਭ ਦੇ ਸਾਹਮਣੇ ਰੱਖ ਦਿੱਤੀ ਹੈ।
ਪਾਕਿਸਤਾਨ ਨੇ ਸਾਫਟਵੇਅਰ ਇੰਜੀਨੀਅਰ ਸਮੇਤ 2 ਭਾਰਤੀ ਕੀਤੇ ਗ੍ਰਿਫਤਾਰ
NEXT STORY