ਬੇਲਫਾਸਟ-ਉੱਤਰੀ ਆਇਰਲੈਂਡ ’ਚ ਫਿਰ ਤੋਂ ਹਿੰਸਾ ਭੜਕਾਉਣ ਦਰਮਿਆਨ ਨੌਜਵਾਨਾਂ ਨੇ ਬੇਲਫਾਸਟ ’ਚ ਪੁਲਸ ’ਤੇ ਪੈਟਰੋਲ ਬੰਬਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਅਤੇ ਜਵਾਬੀ ਕਾਰਵਾਈ ’ਚ ਪੁਲਸ ਨੇ ਉਨ੍ਹਾਂ ’ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ। ਬ੍ਰੇਗਜਿਟ ਤੋਂ ਬਾਅਦ ਦੇ ਵਪਾਰ ਨਿਯਮਾਂ ਅਤੇ ਬੇਲਫਾਸਟ ਦੀ ਸੱਤਾ ਸਾਂਝੀ ਕਰਨ ਵਾਲੀ ਪ੍ਰੋਟੈਸਟੈਟ-ਕੈਥੋਲਿਕ ਸਰਕਾਰ ’ਚ ਦਲਾਂ ਵਿਚਾਲੇ ਸਬੰਧ ਵਿਗੜਨ ਸਬੰਧੀ ਤਣਾਅ ਦਰਮਿਆਨ ਪਿਛਲੇ ਹਿਫਤੇ ਹਿੰਸਾ ਸ਼ੁਰੂ ਹੋ ਗਈ ਸੀ।
ਇਹ ਵੀ ਪੜ੍ਹੋ-ਕੋਰੋਨਾ ਨੂੰ ਦੇਖਦੇ ਹੋਏ 25 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਲਾਈ ਗਈ ਪਾਬੰਦੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਣਾਅ ਘੱਟ ਕਰਨ ਦੀਆਂ ਅਪੀਲਾਂ ਦੇ ਬਾਵਜੂਦ ਵੀਰਵਾਰ ਰਾਤ ਨੂੰ ਹਿੰਸਾ ਹੋਈ। ਦੰਗਾ ਕਾਰੀਆਂ ਨੇ ਪੁਲਸ 'ਤੇ ਪੱਥਰ ਬਾਜ਼ੀ ਕੀਤੀ ਜਿਸ ਤੋਂ ਬਾਅਦ ਪੁਲਸ ਨੇ ਵੀ ਭੀੜ ਨੂੰ ਭਜਾਉਣ ਲਈ ਪਾਣੀਆਂ ਦੀਆਂ ਬੌਛਾਰਾਂ ਕੀਤੀਆਂ।
ਇਹ ਵੀ ਪੜ੍ਹੋ-ਬੋਇੰਗ ਦੇ ਮੈਕਸ ਜਹਾਜ਼ਾਂ 'ਚ ਬਿਜਲੀ ਪ੍ਰਣਾਲੀ 'ਚ ਕੁਝ ਸਮੱਸਿਆ ਕਾਰਣ ਏਅਰਲਾਇੰਸ ਨੇ ਰੋਕੀ ਆਵਾਜਾਈ
ਉਥੇ, ਉੱਤਰੀ ਆਇਰਲੈਂਡ ਦੀ ਅਸੈਂਬਲੀ ਨੇ ਅਰਾਜਕਤਾ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹੋਏ ਇਕ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਅਤੇ ਖੇਤਰ ਦੀ ਸਰਕਾਰ ਨੇ ਹਿੰਸਾ ਦੀ ਨਿੰਦਾ ਕੀਤੀ। ਬ੍ਰਿਟੇਨ ਦੇ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਉੱਤਰੀ ਆਇਰਲੈਂਡ ਦੀ ਵਿਵਾਦਪੂਰਨ ਸਥਿਤੀ ਚਰਚਾ 'ਚ ਆਈ। ਇਥੇ ਕੁਝ ਲੋਕਾਂ ਦੀ ਪਛਾਣ ਬ੍ਰਿਟਿਸ਼ ਵਜੋਂ ਹੋਈ ਹੈ ਅਤੇ ਉਹ ਬ੍ਰਿਟੇਨ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਦਕਿ ਕੁਝ ਲੋਕ ਖੁਦ ਨੂੰ ਆਇਰਲੈਂਡ ਵਸਕੀਨ ਮੰਨਦੇ ਹਨ ਅਤੇ ਉਹ ਗੁਆਂਢੀ ਆਇਰਲੈਂਡ ਦਾ ਹਿੱਸਾ ਬਣਨਾ ਚਾਹੁੰਦੇ ਹਨ ਜੋ ਯੂਰਪੀਨ ਯੂਨੀਅਨ ਦਾ ਮੈਂਬਰ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ ਨੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਵੀਜ਼ਾ ਸਬੰਧੀ ਦਿੱਤਾ ਇਹ ਤੋਹਫਾ
NEXT STORY