ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਜਲਵਾਯੂ ਤਬਦੀਲੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ ਦੁਨੀਆ ਦੇ 8 ਦੇਸ਼ ਭਿਆਨਕ ਅੱਗ ਨਾਲ ਜੂਝ ਰਹੇ ਹਨ। ਇਹਨਾਂ ਵਿਚ ਅਮਰੀਕਾ, ਰੂਸ, ਤੁਰਕੀ, ਗ੍ਰੀਸ, ਬ੍ਰਾਜ਼ੀਲ, ਇਟਲੀ, ਸਪੇਨ ਅਤੇ ਜਾਪਾਨ ਸ਼ਾਮਲ ਹਨ। ਇਹ ਅੱਗ ਜੂਨ ਦੇ ਆਖਰੀ ਹਫ਼ਤਿਆਂ ਵਿਚ ਸ਼ੁਰੂ ਹੋਈ ਸੀ ਜੋ ਹੁਣ ਤੱਕ 1.13 ਕਰੋੜ ਏਕੜ ਇਲਾਕਾ ਤਬਾਹ ਕਰ ਚੁੱਕੀ ਹੈ। ਇਸਦੀ ਚਪੇਟ ਵਿਚ ਆਕੇ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 1000 ਘਰ ਸੜ ਕੇ ਸਵਾਹ ਹੋ ਚੁੱਕੇ ਹਨ ਜਦਕਿ 1.10 ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੱਕ ਪਹੁੰਚਾਇਆ ਗਿਆ ਹੈ।
ਇਹਨਾਂ ਦੇਸ਼ਾਂ ਵਿਚ ਅੱਗ ਨੂੰ ਬੁਝਾਉਣ ਵਿਚ 38 ਹਜ਼ਾਰ ਫਾਇਰਫਾਈਟਰਜ਼ ਅਤੇ ਕਰੀਬ 650 ਹੈਲੀਕਾਪਟਰ ਲੱਗੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਮਰੀਕਾ, ਰੂਸ ਅਤੇ ਬ੍ਰਾਜ਼ੀਲ ਵਿਚ ਲੱਗੀ ਅੱਗ ਜਲਵਾਯੂ ਤਬਦੀਲੀ ਦਾ ਨਤੀਜਾ ਹੈ। ਜਦਕਿ ਗ੍ਰੀਸ ਅਤੇ ਤੁਰਕੀ ਵਿਚ ਅੱਕ ਕਿਵੇਂ ਫੈਲੀ ਇਸ ਦੀ ਜਾਂਚ ਜਾਰੀ ਹੈ।ਉੱਥੇ ਇਹ ਅੱਗ ਸਭ ਤੋਂ ਜ਼ਿਆਦਾ ਰੂਸ ਵਿਚ 1.03 ਕਰੋੜ ਏਕੜ ਅਤੇ ਅਮਰੀਕਾ ਵਿਚ 6 ਲੱਖ ਏਕੜ ਇਲਾਕਾ ਤਬਾਹ ਕਰ ਚੁੱਕੀ ਹੈ। ਇਸ ਦੇ ਇਲਾਵਾ ਗ੍ਰੀਸ 40 ਸਾਲ ਦੀ ਸਭ ਤੋਂ ਭਿਆਨਕ ਅੱਗ ਦਾ ਸਾਹਮਣਾ ਕਰ ਰਿਹਾ ਹੈ। ਉੱਥੇ 81 ਥਾਂਵਾਂ 'ਤੇ ਅੱਗ ਲੱਗੀ ਹੈ। ਤਾਪਮਾਨ 47 ਡਿਗਰੀ ਸੈਲਸੀਅਸ ਦੇ ਉੱਪਰ ਪਹੁੰਚ ਚੁੱਕਾ ਹੈ। ਤੁਰਕੀ ਵਿਚ 156 ਥਾਂਵਾਂ 'ਤੇ ਅੱਗ ਲੱਗੀ ਹੈ। ਵੀਰਵਾਰ ਨੂੰ ਇਹ ਬਿਜਲੀ ਪਲਾਂਟ ਤੱਕ ਪਹੁੰਚ ਗਈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ ਨੂੰ ਦੇਖਦੇ ਹੋਏ ਸਿਡਨੀ 'ਚ 'ਵਿਵਿਡ 2021' ਹੋਇਆ ਰੱਦ
ਰੂਸ ਵਿਚ 1.30 ਲੱਖ ਸਾਲ ਦੀ ਰਿਕਾਰਡ ਗਰਮੀ
13 ਅਮਰੀਕੀ ਰਾਜਾਂ ਵਿਚ 97 ਥਾਂਵਾਂ 'ਤੇ ਵੱਡੀ ਅੱਗ ਲੱਗੀ ਹੈ। ਇਸ ਨੂੰ ਬੁਝਾਉਣ ਵਿਚ 25 ਹਜ਼ਾਰ ਫਾਇਰਫਾਈਟਰਜ਼ ਅਤੇ 450 ਹੈਲੀਕਾਪਟਰ ਤਾਇਨਾਤ ਹਨ। ਇਕ ਹੈਲੀਕਾਪਟਰ ਦੇ ਇਕ ਘੰਟੇ ਦਾ ਖਰਚ 6 ਲੱਖ ਰੁਪਏ ਆ ਰਿਹਾ ਹੈ। ਸਾਈਬੇਰੀਆ ਅਤੇ ਯਾਕੁਟਿਆ ਵਿਚ ਲੱਗੀ ਅੱਗ ਨਾਲ ਰੂਸ 1.30 ਲੱਖ ਸਾਲ ਦੀ ਰਿਕਾਰਡ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਅਗਸਤ ਵਿਚ ਇੱਥੇ ਦਾ ਔਸਤ ਤਾਪਮਾਨ 12 ਡਿਗਰੀ ਰਹਿੰਦਾ ਹੈ ਜੋ 47 ਡਿਗਰੀ ਪਹੁੰਚ ਗਿਆ।
ਭਾਰਤ ਦੀ ਪ੍ਰਧਾਨਗੀ 'ਚ ਅੱਜ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਹੋਵੇਗੀ ਅਫ਼ਗਾਨਿਸਤਾਨ 'ਤੇ ਚਰਚਾ
NEXT STORY