ਲੰਡਨ : ਸਰਦੀ-ਜ਼ੁਕਾਨ ਵਰਗੇ ਲੱਛਣ ਪੈਦਾ ਕਰਨ ਵਾਲੇ ਆਮ ਵਾਇਰਸ ਨੇ 2019 'ਚ ਦੁਨੀਆ ਭਰ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 1,00,000 ਬੱਚਿਆਂ ਦੀ ਜਾਨ ਲਈ ਹੈ। 'ਦਿ ਲੈਂਸੇਟ' ਜਨਰਲ 'ਚ ਪ੍ਰਕਾਸ਼ਿਤ ਨਵੇਂ ਅਧਿਐਨ 'ਚ ਉਕਤ ਦਾਅਵਾ ਕੀਤਾ ਗਿਆ ਹੈ। ਇਸ ਅਧਿਐਨ 'ਚ ਪਹਿਲੀ ਵਾਰ ਬੇਹਦ ਛੋਟੇ ਉਮਰ ਵਰਗ 'ਤੇ 'ਰੇਸੀਪੀਰੇਟਰੀ ਸਿਨਸੀਸ਼ੀਅਲ ਵਾਇਰਸ' (ਆਰ.ਐੱਸ.ਵੀ.) ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਇਹ ਵੀ ਪੜ੍ਹੋ :-ਸੇਵਾਮੁਕਤ ਮਹਿਲਾ ਇੰਸਪੈਕਟਰ 'ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ, ਇਲਾਕੇ 'ਚ ਫੈਲੀ ਦਹਿਸ਼ਤ
ਅਧਿਐਨ ਮੁਤਾਬਕ, 2019 'ਚ ਜ਼ੀਰੋ ਤੋਂ 6 ਮਹੀਨੇ ਦੇ ਉਮਰ ਵਰਗ ਦੇ 45,000 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਹੈ। ਦੁਨੀਆ 'ਚ ਆਰ.ਐੱਸ.ਵੀ. ਦੇ ਕਾਰਨ ਹੋਣ ਵਾਲੀਆਂ ਪੰਜ 'ਚੋਂ ਇਕ ਮੌਤ ਇਸ ਉਮਰ ਵਰਗ 'ਚ ਹੁੰਦੀ ਹੈ। ਖੋਜ ਦੇ ਸਹਿ-ਲੇਖਕ ਹਰੀਸ਼ ਨਾਇਰ ਨੇ ਕਿਹਾ ਕਿ ਆਰ.ਐੱਸ.ਵੀ. ਛੋਟੇ ਬੱਚਿਆਂ 'ਚ ਸਾਹ ਸਬੰਧੀ ਬੀਮਾਰੀ ਦਾ ਮੁੱਖ ਕਾਰਨ ਹੈ ਅਤੇ ਸਾਡੇ ਤਤਕਾਲ ਅਨੁਮਾਨ ਮੁਤਾਬਕ 6 ਮਹੀਨੇ ਜਾਂ ਉਸ ਤੋਂ ਘੱਟ ਉਮਰ ਦੇ ਬੱਚੇ ਇਸ ਤੋਂ ਜ਼ਿਆਦਾ ਸੰਵੇਦਨਸ਼ੀਲ ਹੈ। ਨਾਇਰ ਬ੍ਰਿਟੇਨ ਦੇ ਐਡੀਨਬਰਗ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ :-ਸਕਾਟਲੈਂਡ ਦੇ ਪ੍ਰਮੁੱਖ ਸ਼ਹਿਰਾਂ ਦੀ ਸੂਚੀ ’ਚ ਡੰਫਰਲਾਈਨ ਹੋਵੇਗਾ 8ਵੇਂ ਨੰਬਰ ’ਤੇ
ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਅਜਿਹੇ 'ਚ ਜਦ ਦੁਨੀਆ ਭਰ 'ਚ ਕੋਰੋਨਾ ਪਾਬੰਦੀਆਂ ਤੋਂ ਛੋਟ ਮਿਲਣ ਦੇ ਕਾਰਨ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਅਤੇ ਪਿਛਲੇ ਦੋ ਸਾਲ 'ਚ ਜਨਮੇ ਬੱਚਿਆਂ ਦਾ ਆਰ.ਐੱਸ.ਵੀ. ਨਾਲ ਵਾਸਤਾ ਨਹੀਂ ਪਿਆ ਹੈ (ਅਜਿਹੇ 'ਚ ਉਨ੍ਹਾਂ 'ਚ ਇਸ ਵਾਇਰਸ ਵਿਰੁੱਧ ਹੋਰ ਪ੍ਰਤੀਰੋਧਕ ਸਮਰਥਾ ਵਿਕਸਿਤ ਨਹੀਂ ਹੋਈ ਹੈ)।' ਖੋਜਕਰਤਾਵਾਂ ਨੇ ਕਿਹਾ ਕਿ ਆਰ.ਐੱਸ.ਵੀ. ਦੇ ਤਮਾਮ ਟੀਕੇ ਹਨ ਅਤੇ ਪਹਿਲ ਦੇ ਆਧਾਰ 'ਤੇ ਟੀਕੇ ਕਿਸੇ ਨੂੰ ਲਾਏ ਜਾਣ, ਇਹ ਤੈਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਜੀਹਾ ਵਾਲੇ ਸਮੂਹਾਂ 'ਚ ਗਰਭਵਤੀ ਮਹਿਲਾਵਾਂ ਵੀ ਸ਼ਾਮਲ ਹਨ ਤਾਂ ਕਿ ਨਵਜੰਮੇ ਬੱਚਿਆਂ ਦਾ ਇਸ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ :- ਜੇ ਤੁਹਾਨੂੰ ਵੀ ਮਿਲਦੀ ਹੈ 25,000 ਰੁਪਏ ਤਨਖਾਹ ਤਾਂ ਇੰਨੇ ਫੀਸਦੀ ਲੋਕਾਂ ’ਚ ਤੁਸੀਂ ਵੀ ਹੋ ਸ਼ਾਮਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਕਾਟਲੈਂਡ ਦੇ ਪ੍ਰਮੁੱਖ ਸ਼ਹਿਰਾਂ ਦੀ ਸੂਚੀ ’ਚ ਡੰਫਰਲਾਈਨ ਹੋਵੇਗਾ 8ਵੇਂ ਨੰਬਰ ’ਤੇ
NEXT STORY