ਬਹਿਰਾਮਪੁਰ (ਗੋਰਾਇਆ)-ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਬਹਿਰਾਮਪੁਰ ’ਚ ਦੁਪਹਿਰ ਸਮੇਂ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ 2 ਦਰਜਨ ਦੇ ਕਰੀਬ ਨੌਜਵਾਨਾਂ ਨੇ ਬੇਸਬਾਲਾਂ, ਦਾਤਰਾਂ ਸਮੇਤ ਹੋਰ ਹਥਿਆਰਾਂ ਦੇ ਨਾਲ ਇਕ ਸੇਵਾਮੁਕਤ ਮਹਿਲਾ ਇੰਸਪੈਕਟਰ ਦੇ ਘਰ ਹਮਲਾ ਬੋਲ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਜਿੱਥੇ ਘਰ ’ਚ ਦਾਖਲ ਹੋ ਕੇ ਭਾਰੀ ਤੋੜ-ਭੰਨ ਕੀਤੀ, ਉਥੇ ਹੀ ਮਹਿਲਾ ਪੁਲਸ ਕਰਮਚਾਰੀ ਵੱਲੋਂ ਆਪਣੇ ਲੜਕੇ ਨਾਲ ਇਕ ਕਮਰੇ ’ਚ ਲੁਕ ਕੇ ਜਾਨ ਬਚਾਈ ਗਈ, ਜਦਕਿ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਨੌਜਵਾਨ ਮੂੰਹ ਬੰਨ੍ਹੀ ਘਰ ਵੱਲ ਆਉਂਦੇ ਸਾਫ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ :-ਸਕਾਟਲੈਂਡ ਦੇ ਪ੍ਰਮੁੱਖ ਸ਼ਹਿਰਾਂ ਦੀ ਸੂਚੀ ’ਚ ਡੰਫਰਲਾਈਨ ਹੋਵੇਗਾ 8ਵੇਂ ਨੰਬਰ ’ਤੇ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਮੈਂ ਅਤੇ ਮੇਰਾ ਲੜਕਾ ਰਾਹੁਲ ਦੁਪਹਿਰ ਨੂੰ ਆਰਾਮ ਕਰ ਰਹੇ ਸੀ ਕਿ ਅਚਾਨਕ 25-30 ਮੁੰਡਿਆਂ ਨੇ ਆ ਕੇ ਸਾਡੇ ਘਰ ’ਚ ਦਾਖ਼ਲ ਹੋ ਕੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਦਾਤਰਾਂ, ਬੇਸਬਾਲਾਂ ਨਾਲ ਘਰ ਦੇ ਸਾਮਾਨ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ। ਮੈਂ ਅਤੇ ਮੇਰੇ ਬੇਟੇ ਨੇ ਤੀਸਰੀ ਮੰਜ਼ਿਲ ’ਤੇ ਜਾ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ :- ਜੇ ਤੁਹਾਨੂੰ ਵੀ ਮਿਲਦੀ ਹੈ 25,000 ਰੁਪਏ ਤਨਖਾਹ ਤਾਂ ਇੰਨੇ ਫੀਸਦੀ ਲੋਕਾਂ ’ਚ ਤੁਸੀਂ ਵੀ ਹੋ ਸ਼ਾਮਲ
ਉਸ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਘਰ ਦੀ ਕੀਤੀ ਗਈ ਤੋੜ-ਭੰਨ ਕਾਰਨ ਉਸ ਦਾ ਕਰੀਬ 4 ਲੱਖ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਥਾਣਾ ਬਹਿਰਾਮਪੁਰ ’ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਇਸ ਘਟਨਾ ਦੀ ਇਲਾਕੇ ਅੰਦਰ ਕਾਫੀ ਚਰਚਾ ਹੋ ਰਹੀ ਹੈ। ਇਸ ਸਬੰਧੀ ਜਦੋਂ ਬਹਿਰਾਮਪੁਰ ਦੇ ਥਾਣਾ ਮੁਖੀ ਦੀਪਿਕਾ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਕਿਸੇ ਹੋਰ ਕਰਮਚਾਰੀ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਮੈਡਮ ਬਿਜ਼ੀ ਹੈ ਤੇ ਫਿਰ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ :-RR vs CSK : ਚੇਨਈ ਨੇ ਰਾਜਸਥਾਨ ਨੂੰ ਦਿੱਤਾ 151 ਦੌੜਾਂ ਦਾ ਟੀਚਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਰਿਆ ’ਚ ਰੁੜ੍ਹੇ ਤੀਜੇ ਬੱਚੇ ਦੀ ਵੀ ਮਿਲੀ ਲਾਸ਼, ਤਿੰਨਾਂ ਦਾ ਇਕੋ ਸਮੇਂ ਕੀਤਾ ਗਿਆ ਸਸਕਾਰ
NEXT STORY