ਬਗੋਟਾ-ਦੱਖਣੀ ਅਮਰੀਕੀ ਦੇਸ਼ ਕੋਲੰਬੀਆ 'ਚ ਇਕ ਕਿਸਾਨ ਜੋੜੇ ਨੇ 4.25 ਕਿਲੋ ਦਾ ਅੰਬ ਉਗਾ ਕੇ ਰਿਕਾਰਡ ਕਾਇਮ ਕੀਤਾ ਹੈ। ਅਜੇ ਤੱਕ ਦੁਨੀਆ ਦੇ ਕਿਸੇ ਵੀ ਦੇਸ਼ 'ਚ ਇਸ ਤੋਂ ਵੱਧ ਵਜ਼ਨ ਦਾ ਅੰਬ ਨਹੀਂ ਪਾਇਆ ਗਿਆ ਹੈ। ਇਸ ਕਿਸਾਨੀ ਜੋੜੇ ਦੀ ਕੋਸ਼ਿਸ਼ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ ਵੀ ਮਾਨਤਾ ਦਿੱਤੀ ਹੈ। ਭਾਰਤ 'ਚ ਵੀ ਅੰਬ ਦੇ ਫਲਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ। ਇਹ ਅਜਿਹਾ ਫਲ ਹੈ, ਜਿਸ ਨੂੰ ਬੱਚੇ ਹੀ ਨਹੀਂ, ਵੱਡੀ ਉਮਰ ਦੇ ਲੋਕ ਵੀ ਕਾਫੀ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ-ਮਾਈਕ੍ਰੋਸਾਫਟ ਨੇ ਯਾਹੂ ਖਰੀਦਣ ਦਾ ਦਿੱਤਾ ਆਫਰ
ਪਹਿਲਾਂ ਫਿਲਪੀਨਜ਼ ਦੇ ਨਾਂ ਦਰਜ ਸੀ ਇਹ ਰਿਕਾਰਡ
ਇਸ ਅੰਬ ਨੂੰ ਕੋਲੰਬੀਆ ਦੇ ਬਾਇਕਾ ਦੇ ਸੈਨ ਮਾਰਟਿਨ 'ਚ ਰਹਿਣ ਵਾਲੇ ਜਰਮਨ ਆਰਲੈਂਡੋ ਨੋਵੋਆ ਅਤੇ ਰੀਨਾ ਮਾਰੀਆ ਮਾਰਕੁਲ ਨੇ ਉਗਾਇਆ ਹੈ। ਇਸ ਅੰਬ ਨੂੰ 29 ਅਪ੍ਰੈਲ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਬੁੱਕ 'ਚ ਥਾਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਭ ਤੋਂ ਵਧੇਰੇ ਵਜ਼ਨ ਦੇ ਅੰਬ ਦਾ ਰਿਕਾਰਡ ਫਿਲਪੀਨਜ਼ ਦੇ ਨਾਂ ਦਰਜ ਸੀ। ਉਥੇ 2009 'ਚ 3.45 ਕਿਲੋ ਦਾ ਇਕ ਅੰਬ ਪਾਇਆ ਗਿਆ ਸੀ।
ਇਹ ਵੀ ਪੜ੍ਹੋ-EU ਰੈਗੂਲੇਟਰਾਂ ਨੇ ਚੀਨ ਦੇ ਸਿਨੋਵੈਕ ਟੀਕੇ ਦੀ ਸਮੀਖਿਆ ਕੀਤੀ ਸ਼ੁਰੂ
ਬੇਟੀ ਨੇ ਇੰਟਰਨੈੱਟ 'ਤੇ ਰਿਸਰਚ ਤੋਂ ਬਾਅਦ ਟੀਮ ਨਾਲ ਕੀਤਾ ਸੰਪਰਕ
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਲਈ ਅਧਿਕਾਰਤ ਵੈੱਬਸਾਈਟ ਮੁਤਾਬਕ, ਜਰਮਨ ਦੀ ਬੇਟੀ ਨੇ ਆਪਣੇ ਖੇਤ 'ਚ ਉੱਗੇ ਇਸ ਵੱਡੇ ਅੰਬ ਨੂੰ ਦੇਖਣ ਤੋਂ ਬਾਅਦ ਇੰਟਰਨੈੱਟ 'ਤੇ ਕਾਫੀ ਰਿਸਰਚ ਕੀਤਾ। ਜਿਸ ਤੋਂ ਬਾਅਦ ਉਸ ਨੇ ਹੁਣ ਤੱਕ ਦੇ ਸਭ ਤੋਂ ਭਾਰੀ ਅੰਬ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਟੀਮ ਨਾਲ ਸੰਪਰਕ ਕੀਤਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਾਈਕ੍ਰੋਸਾਫਟ ਨੇ ਯਾਹੂ ਖਰੀਦਣ ਦਾ ਦਿੱਤਾ ਆਫਰ
NEXT STORY