ਪੇਸ਼ਾਵਰ- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਵਾ ’ਚ ਹਿੰਦੂ ਭਾਈਚਾਰੇ ਦੇ 2 ਵਿਅਕਤੀਆਂ ਨੇ ਇਕ ਪ੍ਰਾਚੀਨ ਸ਼ਿਵ ਮੰਦਰ ਦੇ ਸੁਰੱਖਿਆ ਮੁਲਾਜ਼ਮਾਂ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਦੋਸ਼ ਹੈ ਕਿ ਮੰਦਰ ਦੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਦਰਸ਼ਨ ਪੂਜਾ ਨਹੀਂ ਕਰਨ ਦੇ ਰਹੇ।
ਇਹ ਵੀ ਪੜ੍ਹੋ-ਚੋਰੀ ਕਰਨ ਗਏ ਵਿਅਕਤੀ ਨੂੰ AC ਬੈੱਡ ਦੇਖ ਆ ਗਈ ਨੀਂਦ, ਉੱਠਿਆ ਤਾਂ ਪੁਲਸ ਨੇ ਦਿੱਤਾ Surprise
ਸੂਬੇ ਦੇ ਮਨਸ਼ੇਰਾ ਜ਼ਿਲੇ ਦੇ ਗਾਂਧੀਅਨ ਖੇਤਰ ਵਿਚ ਸਥਿਤ ਮੰਦਰ ਦੇ ਸੁਰੱਖਿਆ ਮੁਲਾਜ਼ਮਾਂ ਖਿਲਾਫ ਦਰਜ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮੰਦਰ 'ਚ ਦਰਸ਼ਨ ਪੂਜਨ ਕਰਨ ਤੋਂ ਰੋਕਣਾ ਕਾਨੂੰਨ ਦੇ ਖਿਲਾਫ ਹੈ। ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਮੈਂਬਰ ਅਤੇ ਸੈਨੇਟਰ ਗੁਰਦੀਪ ਸਿੰਘ, ਵਿਧਾਇਕ ਰਵੀ ਮੁਕਾਬਕ ਅਤੇ ਬਫਾ ਪੁਲਸ ਥਾਣੇ ਦੇ ਇੰਚਾਰਜ ਨੂੰ ਸ਼ਿਕਾਇਤ 'ਚ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤਕਰਤਾਵਾਂ ਨੇ ਹਜ਼ਾਰਾਂ ਡਿਵੀਜ਼ਨ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਮਾਮਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ ਅਤੇ ਮੰਦਰ 'ਚ ਦਰਸ਼ਨ ਪੂਜਾ ਕਰਨ ਦੀ ਇਜਾਜ਼ਤ ਮੰਗੀ ਹੈ।
ਇਹ ਵੀ ਪੜ੍ਹੋ-ਚੀਨ ਤੇ ਯੂਰਪੀਨ ਯੂਨੀਅਨ ਤੋਂ ਬਾਅਦ ਹੁਣ ਇਹ ਦੇਸ਼ ਜਾਰੀ ਕਰੇਗਾ ਵੈਕਸੀਨ ਪਾਸਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨੇਪਾਲ : ਹੋਲੀ 'ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 60 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ
NEXT STORY