ਓਟਾਵਾ— ਕੈਨੇਡਾ 'ਚ 21 ਅਕਤੂਬਰ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ। ਇਸ ਨੂੰ ਲੈ ਕੇ ਪੂਰੇ ਦੇਸ਼ 'ਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇਕ-ਦੂਜੇ ਨੂੰ ਨੀਚਾ ਦਿਖਾਉਣ ਲਈ ਨੇਤਾ ਕੋਈ ਕਸਰ ਨਹੀਂ ਛੱਡ ਰਹੇ। ਸੋਮਵਾਰ ਸ਼ਾਮ ਨੂੰ ਲਿਬਰਲ ਲੀਡਰ ਤੇ ਵਿਰੋਧੀ ਨੇਤਾ ਐਂਡ੍ਰਿਊ ਸ਼ੀਅਰ ਦੇ ਵਿਚਾਲੇ ਟੀਵੀ 'ਤੇ ਆਯੋਜਿਤ ਇਕ ਬਹਿਸ ਪ੍ਰੋਗਰਾਮ 'ਚ ਵੀ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਚਰਚਾ ਦੌਰਾਨ ਦੋਵਾਂ ਦੇ ਵਿਚਾਲੇ ਜੰਮ ਕੇ ਤੂੰ-ਤੂੰ, ਮੈਂ-ਮੈਂ ਹੋਈ। ਜਸਟਿਨ ਟਰੂਡੋ 'ਤੇ ਦੋਸ਼ ਲਾਉਂਦੇ ਹੋਏ ਸ਼ੀਅਰ ਪਾਰਾ ਗੁਆ ਬੈਠੇ। ਉਨ੍ਹਾਂ ਨੇ ਟਰੂਡੋ ਨੂੰ ਇਕ ਨੰਬਰ ਦਾ ਧੋਖੇਬਾਜ਼ ਕਰਾਰ ਦਿੱਤਾ। ਇਸ ਤੋਂ ਬਾਅਦ ਟਰੂਡੋ ਨੇ ਵੀ ਸ਼ੀਅਰ ਦੀ ਦੋਹਰੀ ਨਾਗਰਿਕਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ।
ਟਰੂਡੋ ਨੂੰ ਫਰਜ਼ੀ ਕਹਿ ਕੇ ਕੀਤਾ ਸੰਬੋਧਨ
ਆਮ ਕਰਕੇ ਭਾਰਤੀ ਨਿਊਜ਼ ਚੈਨਲਾਂ 'ਤੇ ਚੋਣ ਦੇ ਦੌਰਾਨ ਅਜਿਹੇ ਦ੍ਰਿਸ਼ ਦਿਖਣ ਨੂੰ ਮਿਲਦੇ ਹਨ। ਟੀਵੀ ਬਹਿਸ ਦੀ ਸ਼ੁਰੂਆਤ 'ਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸ਼ੀਅਰ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਟਰੂਡੋ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਟਰੂਡੋ ਨੂੰ ਫਰਜ਼ੀ ਕਹਿ ਕੇ ਸੰਬੋਧਿਤ ਕੀਤਾ। ਦੋਸ਼ਾਂ ਦੀ ਝੜੀ ਲਾਉਂਦੇ ਹੋਏ ਵਿਰੋਧੀ ਨੇਤਾ ਨੇ ਅੱਗੇ ਕਿਹਾ ਕਿ ਟਰੂਡੋ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਨਹੀਂ ਹਨ। ਕੈਨੇਡਾ 'ਚ ਚੋਣਾਂ ਦੀ ਪ੍ਰਕਿਰਿਆ ਦੇ ਤਹਿਤ ਆਯੋਜਿਤ ਇਹ ਦੂਜੀ ਬਹਿਸ ਸੀ। ਇਸ 'ਚ ਕੁੱਲ 6 ਸਿਆਸੀ ਪਾਰਟੀਆਂ ਨੇ ਹਿੱਸਾ ਲਿਆ।
21 ਅਕਤੂਬਰ ਨੂੰ ਹੋਣੀਆਂ ਹਨ ਚੋਣਾਂ
338 ਮੈਂਬਰਾਂ ਵਾਲੀ ਕੈਨੇਡੀਅਨ ਸੰਸਦ ਦੇ ਲਈ 21 ਅਕਤੂਬਰ ਨੂੰ ਵੋਟਾਂ ਹੋਣੀਆਂ ਹਨ। ਬਹਿਸ ਦੌਰਾਨ ਲਿਬਰਲ ਪਾਰਟੀ ਦੇ ਪ੍ਰਧਾਨ ਟਰੂਡੋ ਨੂੰ ਘੇਰਦੇ ਹੋਏ ਉਨ੍ਹਾਂ ਦੀ ਦੋਹਰੀ ਨਾਗਰਿਕਤਾ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ। ਉਹ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਲਈ ਪੂਰਾ ਜ਼ੋਰ ਲਗਾ ਰਹੇ ਹਨ। ਚੋਣਾਂ ਨੂੰ ਲੈ ਕੇ ਹੋਏ ਇਕ ਹਾਲੀਆ ਸਰਵੇ ਦੇ ਮੁਤਾਬਕ ਕੰਜ਼ਰਵੇਟਿਵ ਪਾਰਟੀ ਇਸ ਵਾਰ ਸੱਤਾਧਾਰੀ ਲਿਬਰਲ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਸਕਦੀ ਹੈ।
PAK ਮੰਤਰੀ ਨੇ ਦਿੱਤੀ ਦਸਹਿਰੇ ਦੀ ਵਧਾਈ, ਲੋਕਾਂ ਨੇ ਕਿਹਾ 'ਪਾਕਿਸਤਾਨੀ ਰਾਵਣ'
NEXT STORY