ਇੰਟਰਨੈਸ਼ਨਲ ਡੈਸਕ: ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਮੰਗਲਵਾਰ ਤੋਂ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟਣੀ ਸ਼ੁਰੂ ਕਰ ਦਿੱਤੀ ਹੈ। ਬੋਲਸੋਨਾਰੋ ਨੂੰ 2022 ਦੀ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਸੱਤਾ 'ਚ ਬਣੇ ਰਹਿਣ ਲਈ ਤਖਤਾਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ।
ਇਸ ਮਾਮਲੇ 'ਤੇ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਅਲੇਕਜਾਂਦਰੇ ਦੇ ਮੋਰੇਸ ਨੇ ਆਦੇਸ਼ ਦਿੱਤਾ ਕਿ ਬੋਲਸੋਨਾਰੋ ਨੂੰ ਉਸੇ ਸੰਘੀ ਪੁਲਸ ਦੇ ਮੁੱਖ ਦਫਤਰ 'ਚ ਰੱਖਿਆ ਜਾਵੇਗਾ, ਜਿੱਥੇ ਉਹ ਦੇਸ਼ ਛੱਡ ਕੇ ਭੱਜਣ ਦੇ ਡਰ ਦੇ ਕਾਰਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰੱਖੇ ਗਏ ਸਨ। ਬੋਲਸੋਨਾਰੋ (70) ਅਗਸਤ ਤੋਂ ਹੀ ਕੈਦ ਸਨ।
ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਕਈ ਸਹਿਯੋਗੀਆਂ ਨੂੰ ਤਖਤਾਪਲਟ ਦੀ ਸਾਜ਼ਿਸ਼ , ਰਾਸ਼ਟਰਪਤੀ ਲੂਲਾ ਦ ਸਿਲਵਾ ਅਤੇ ਉਪਰਾਸ਼ਟਰਪਤੀ ਦੀ ਹੱਤਿਆ ਦੀ ਯੋਜਨਾ ਬਣਾਉਣ ਅਤੇ 2023 'ਚ ਭੜਕੇ ਵਿਦਰੋਹ 'ਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਨੂੰ ਹਥਿਆਰਬੰਦ ਅਪਰਾਧੀ ਸੰਗਠਨ ਦੀ ਅਗਵਾਈ ਕਰਨ ਤੇ ਲੋਕਤੰਤਰੀ ਪ੍ਰਣਾਲੀ ਨੂੰ ਹਿੰਸਕ ਰੂਪ ਨਾਲ ਖਤਮ ਕਰਨ ਦਾ ਦੋਸ਼ੀ ਪਾਇਆ ਗਿਆ।
ਦੋ ਹੋਰ ਦੋਸ਼ੀਆਂ ਨੂੰ ਆਗਸਤੋ ਹੇਲੇਨੋ ਅਤੇ ਪਾਓਲੋ ਸੇਰਜਿਓ ਨੋਘਇਰਾ ਨੂੰ ਮਿਲਟਰੀ ਸੈਂਟਰ 'ਚ ਭੇਜਿਆ ਗਿਆ। ਸਾਬਕਾ ਗ੍ਰਹਿ ਮੰਤਰੀ ਐਂਡਰਸਨ ਟੋਰੇਸ ਨੂੰ ਬਰਾਸੀਲੀਆ ਦੀ ਪਾਪੂੜਾ ਜੇਲ੍ਹ 'ਚ ਰੱਖਿਆ ਗਿਆ ਹੈ। ਬੋਲਸੋਨਾਰੋ ਤਖਤਾਪਲਟ ਦੀ ਕੋਸ਼ਿਸ਼ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਬਰਾਜ਼ੀਲ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ।
ਟਰੰਪ ਸਰਕਾਰ ਦਾ ਅਮਰੀਕੀ ਕੰਪਨੀਆਂ 'ਚ ਵੱਡਾ ਨਿਵੇਸ਼! ਕੌਮੀ ਸੁਰੱਖਿਆ ਲਈ 10 ਅਰਬ ਡਾਲਰ ਦੀ ਹਿੱਸੇਦਾਰੀ ਖਰੀਦੀ
NEXT STORY