ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਟੀਕਾਕਰਨ ਕਰਮੀਆਂ ਦੀ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਇਕ ਪੁਲਸ ਕਾਂਸਟੇਬਲ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਐਤਵਾਰ ਨੂੰ ਗੋਲੀ ਮਾਰ ਕੇ ਕਰ ਕਰ ਦਿੱਤਾ। ਕਬਾਇਲੀ ਕੋਹਟ ਜ਼ਿਲ੍ਹੇ ਦੇ ਧਲ ਬੇਜਾਦੀ ਇਲਾਕੇ ਵਿਚ ਬਾਈਕ ਸਵਾਰ ਬੰਦੂਕਧਾਰੀਆਂ ਨੇ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਇਲਾਕਾ ਸੂਬਾਈ ਰਾਜਧਾਨੀ ਪੇਸ਼ਾਵਰ ਤੋਂ ਕਰੀਬ 75 ਕਿਲੋਮੀਟਰ ਦੂਰ ਹੈ। ਟੀਕਾਕਰਨ ਦਲ ਦੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਹਮਲੇ ਦੀ ਜ਼ਿੰਮੇਦਾਰੀ ਕਿਸੇ ਵੀ ਸਮੂਹ ਨੇ ਨਹੀਂ ਲਈ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਗਾਇਬ ਹੋਇਆ 2000 ਸਾਲ ਪੁਰਾਣਾ ਸੋਨੇ ਦਾ ਖ਼ਜ਼ਾਨਾ, ਪਾਗਲਾਂ ਵਾਂਗ ਲੱਭ ਰਿਹੈ ਤਾਲਿਬਾਨ
ਪੁਲਸ ਦੀਆਂ ਟੀਮਾਂ ਇਲਾਕੇ ਵਿਚ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਨੇ ਹਮਲਾਵਰਾਂ ਦੀ ਭਾਲ ਲਈ ਘੇਰਾਬੰਦੀ ਅਤੇ ਖੋਜ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਮਹਿਮੂਦ ਖਾਨ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਗੁਨਾਹਗਾਰਾਂ ਨੂੰ ਫੜਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਇਰਾਨਾ ਹਮਲੇ ਅਪਾਹਜ ਬਣਾਉਣ ਵਾਲੀ ਬੀਮਾਰੀ ਨੂੰ ਖ਼ਤਮ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਰੋਕ ਨਹੀਂ ਸਕਦੇ ਹਨ। ਪਾਕਿਸਤਾਨ ਵਿਚ 5 ਦਿਨ ਦੀ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਮੁਹਿੰਮ ਦੇ ਤੀਜੇ ਦਿਨ ਇਹ ਹਮਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ: ਨਹਾਉਂਦੇ ਸਮੇਂ ਅਚਾਨਕ ਅੱਗ ਦੇ ਗੋਲੇ ’ਚ ਬਦਲਿਆ 4 ਸਾਲਾ ਮਾਸੂਮ
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਲ ਦੁਨੀਆ ਵਿਚ ਅਜਿਹੇ ਦੋ ਦੇਸ਼ ਹਨ, ਜਿੱੱਥੇ ਪੋਲੀਓ ‘ਅੰਡੇਮਿਕ’ (ਕਿਸੇ ਵਿਸ਼ੇਸ਼ ਸਥਾਨ ਜਾਂ ਵਿਅਕਤੀ ਵਰਗ ਵਿਚ ਨਿਯਮਿਤ ਰੂਪ ਨਾਲ ਪਾਇਆ ਜਾਣ ਵਾਲਾ ਰੋਗ) ਹੈ। ਪਿਛਲੇ ਸਾਲ ਨਾਈਜ਼ੀਰੀਆ ਨੂੰ ਪੋਲੀਓ ਵਾਇਰਸ ਤੋਂ ਮੁਕਤ ਐਲਾਨ ਕਰ ਦਿੱਤਾ ਗਿਆ ਸੀ। ਪਾਕਿਸਤਾਨ ਸਰਕਾਰ ਅਤੀਤ ਵਿਚ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਟੀਕਾਕਰਨ ਕਰਮੀਆਂ ’ਤੇ ਹਮਲਿਆਂ ਦੇ ਬਾਅਦ ਪੋਲੀਓ ਰੋਕੂ ਮੁਹਿੰਮ ਨੂੰ ਮੁਲਤਵੀ ਕਰ ਚੁਕੀ ਹੈ।
ਇਹ ਵੀ ਪੜ੍ਹੋ: ਆਬੂ ਧਾਬੀ ਜਾਣ ਵਾਲਿਆਂ ਲਈ ਹੁਣ ਕੋਵਿਡ-19 ਟੈਸਟ ਜ਼ਰੂਰੀ ਨਹੀਂ, ਦੁਬਈ ’ਚ ਪਹਿਲਾਂ ਤੋਂ ਹੈ ਛੋਟ
ਪਾਕਿ : ਮਹਿਲਾ ਮਦਰਸੇ 'ਤੇ ਲਹਿਰਾਇਆ ਗਿਆ ਤਾਲਿਬਾਨੀ ਝੰਡਾ, ਕੱਟੜਪੰਥੀ ਮੌਲਵੀ ਖ਼ਿਲਾਫ਼ ਮਾਮਲਾ ਦਰਜ
NEXT STORY