ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਬੀਬੀਆਂ ਦੇ ਇਕ ਮਦਰਸੇ 'ਤੇ ਅਫਗਾਨ ਤਾਲਿਬਾਨ ਦੇ ਝੰਡੇ ਲਹਿਰਾਏ ਜਾਣ ਦੇ ਮਾਮਲੇ ਵਿਚ ਪੁਲਸ ਨੇ ਇਕ ਪ੍ਰਮੁੱਖ ਕੱਟੜਪੰਥੀ ਮੌਲਵੀ ਅਤੇ ਕਈ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪਾਕਿਸਤਾਨ ਦੇ ਪ੍ਰਮੁੱਖ ਦੈਨਿਕ ਅਖ਼ਬਾਰ ਡਾਨ ਨੇ ਐਤਵਾਰ ਨੂੰ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਡਾਨ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਰਾਜਧਾਨੀ ਇਸਲਾਮਾਬਾਦ ਦੇ ਇਕ ਮਹਿਲਾ ਮਦਰਸੇ ਜਾਮੀਆ ਹਫਸਾ ਦੀ ਛੱਤ 'ਤੇ ਅਫਗਾਨ ਤਾਲਿਬਾਨ ਦੇ ਸਫੇਦ ਝੰਡੇ ਦੇਖੇ ਗਏ। ਇਸ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਦੰਗਾ ਵਿਰੋਧੀ ਈਕਾਈ ਸਮੇਤ ਪੁਲਸ ਦੀ ਇਕ ਟੁੱਕੜੀ ਨੂੰ ਉੱਥੇ ਭੇਜਿਆ, ਜਿਸ ਨੇ ਮਦਰਸੇ ਦੀ ਘੇਰਾਬੰਦੀ ਕਰ ਦਿੱਤੀ। ਮੌਲਾਨਾ ਅਬਦੁੱਲ ਅਜ਼ੀਜ਼ ਸਮੇਤ ਉਹਨਾਂ ਦੇ ਸਹਿਯੋਗੀਆਂ ਦੇ ਨਾਲ-ਨਾਲ ਮਦਰਸੇ ਦੇ ਵਿਦਿਆਰਥੀਆਂ ਖ਼ਿਲਾਫ਼ ਅੱਤਵਾਦ ਵਿਰੋਧੀ ਐਕਟ (ਏ.ਟੀ.ਏ.) ਅਤੇ ਪਾਕਿਸਤਾਨ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਖ਼ੌਫ, ਲੁਕਣ ਲਈ ਮਜਬੂਰ ਅਮਰੀਕੀ ਨਾਗਰਿਕ ਅਤੇ ਗ੍ਰੀਨ ਕਾਰਡ ਧਾਰਕ ਲੋਕ
ਮੌਲਾਨਾ ਅਬਦੁਲ ਅਜ਼ੀਜ਼ ਇਸਲਾਮਾਬਾਦ ਦੀ ਮਸ਼ਹੂਰ ਲਾਲ ਮਸਜਿਦ ਦੇ ਮੌਲਵੀ ਹਨ। ਅਧਿਕਾਰੀਆਂ ਮੁਤਾਬਕ, ਮੌਲਾਨਾ ਅਜ਼ੀਜ਼ ਨੇ ਖੁੱਲ੍ਹੇ ਤੌਰ 'ਤੇ ਅਫਗਾਨ ਤਾਲਿਬਾਨ ਦਾ ਨਾਮ ਵਰਤਦੇ ਹੋਏ ਪੁਲਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਅਧਿਕਾਰੀਆਂ ਮੁਤਾਬਕ ਮੌਲਾਨਾ ਅਜ਼ੀਜ਼ ਸਮੇਤ ਮਦਰਸੇ ਨਾਲ ਜੁੜੇ ਕੁਝ ਲੋਕਾਂ ਨੇ ਹਥਿਆਰਾਂ ਦਾ ਪ੍ਰਦਰਸ਼ਨ ਵੀ ਕੀਤਾ। ਮਦਰਸੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੁਲਸ ਨੂੰ ਚੁਣੌਤੀ ਦਿੰਦੇ ਹੋਏ ਧਮਕੀਆਂ ਵੀ ਦਿੱਤੀਆਂ। ਨਤੀਜੇ ਵਜੋਂ ਇਲਾਕੇ ਵਿੱਚ ਤਣਾਅ ਫੈਲ ਗਿਆ। ਜ਼ਿਕਰਯੋਗ ਹੈ ਕਿ 21 ਅਗਸਤ ਤੋਂ ਬਾਅਦ ਇਹ ਤੀਜੀ ਵਾਰ ਸੀ ਜਦੋਂ ਮਦਰਸੇ 'ਤੇ ਅਫਗਾਨ ਤਾਲਿਬਾਨ ਦੇ ਝੰਡੇ ਲਹਿਰਾਏ ਗਏ।
ਪੜ੍ਹੋ ਇਹ ਅਹਿਮ ਖਬਰ - AUKUS ਸਮਝੌਤੇ ਦੇ ਬਾਅਦ ਚੀਨ ਬੋਲਿਆ, ਆਸਟ੍ਰੇਲੀਆ ਹੁਣ "ਪ੍ਰਮਾਣੂ ਹਮਲੇ ਲਈ ਸੰਭਾਵੀ ਨਿਸ਼ਾਨਾ"
ਤਾਲਿਬਾਨ ਨੇ ਕਾਬੁਲ ’ਚ ਕਰਮਚਾਰੀ ਬੀਬੀਆਂ ਨੂੰ ਘਰ ’ਚ ਹੀ ਰਹਿਣ ਦਾ ਦਿੱਤਾ ਹੁਕਮ
NEXT STORY