ਪੇਸ਼ਾਵਰ: ਪਾਕਿਸਤਾਨ ’ਚ ਜ਼ਬਰਦਸਤੀ ਧਰਨ ਪਰਿਵਰਤਨ ਕਰਕੇ ਨਿਕਾਹ ਨੂੰ ਮਨਜ਼ੂਰ ਕਰਨ ਦੇ ਮਾਮਲੇ ’ਚ ਸਿੰਧ ਹਾਈ ਕੋਰਟ ਨੇ 13 ਸਾਲਾ ਦੀ ਨਾਬਾਲਗ ਇਸਾਈ ਨੂੰ ਸ਼ੈਲਟਰ ਘਰ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਦੀ ਮੰਤਰੀ ਸ਼ਰੀਨ ਮਜਾਰੀ ਵਲੋਂ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਕਰਾਚੀ ਵਿੱਚ 13 ਸਾਲਾ ਈਸਾਈ ਕੁੜੀ ਨੂੰ ਕਥਿਤ ਤੌਰ 'ਤੇ 44 ਸਾਲ ਦੇ ਅਲੀ ਅਜ਼ਹਰ ਨੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨਾਲ ਵਿਆਹ ਕਰਵਾ ਲਿਆ। ਜਦੋਂ ਇਸ ਮਾਮਲੇ ਦੇ ਬਾਰੇ ਪਤਾ ਲੱਗਾ ਤਾਂ ਮਨੁੱਖੀ ਅਧਿਕਾਰ ਸੰਗਠਨਾਂ ਵਿਚ ਰੋਸ ਦੀ ਭਾਵਨਾ ਪੈਦਾ ਹੋ ਗਈ, ਜਿਸ ਕਰਕੇ ਉਨ੍ਹਾਂ ਨੇ ਕੁੜੀ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਸ਼ਰੀਨ ਮਜਾਰੀ ਨੇ ਟਵਿੱਟਰ ਕਰਦੇ ਹੋਏ ਕਿਹਾ ਕਿ, ‘ਜੱਜ ਨੇ ਆਦੇਸ਼ ਦਿੱਤਾ ਹੈ ਕਿ ਕਿਸ਼ੋਰੀ ਨੂੰ ਪੁਲਸ ਅਤੇ ਸਬੰਧਤ ਏਜੰਸੀਆਂ ਤੋਂ ਲੈ ਕੇ ਪਨਾਹ ਵਾਲੀ ਥਾਂ 'ਤੇ ਭੇਜ ਦਿੱਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ- ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ 5 ਨਵੰਬਰ ਨੂੰ ਹੋਵੇਗੀ। ਇਸ ਮਾਮਲੇ ਦੀ ਚਾਂਚ ਕਰ ਰਹੇ ਜਾਂਚ ਅਧਿਕਾਰੀ ਇੰਸਪੈਕਟਰ ਅਹਿਮਦ ਸਿਦੀਕੀ ਨੇ ਕਿਹਾ ਕਿ ਕਿਸ਼ੋਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਡਾਨ ਦੀ ਰਿਪੋਰਟ ਅਨੁਸਾਰ ਐੱਫ.ਆਈ.ਆਰ. ਵਿੱਚ ਕਿਸ਼ੋਰੀ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ 13 ਅਕਤੂਬਰ ਨੂੰ ਉਹ ਅਤੇ ਉਸਦੀ ਪਤਨੀ ਕੰਮ ’ਤੇ ਗਏ ਸਨ ਅਤੇ ਉਨ੍ਹਾਂ ਦਾ ਪੁੱਤਰ ਸਕੂਲ ਗਿਆ ਹੋਇਆ ਸੀ। ਉਸ ਸਮੇਂ ਰੇਲਵੇ ਕਲੋਨੀ ਵਿਚ ਕਿਸ਼ੋਰੀ ਸਮੇਤ ਉਸ ਦੀਆਂ ਤਿੰਨ ਧੀਆਂ ਸਨ। ਉਸਦੇ ਇੱਕ ਰਿਸ਼ਤੇਦਾਰ ਦਾ ਉਸ ਨੂੰ ਫੋਨ ਆਇਆ ਕਿ ਕਿਸ਼ੋਰ ਲਾਪਤਾ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਉਹ ਉਸੇ ਸਮੇਂ ਘਰ ਪਹੁੰਚ ਗਏ। ਉਨ੍ਹਾਂ ਨੇ ਗੁਆਂਢੀਆਂ ਤੋਂ ਆਪਣੀ ਕੁੜੀ ਬਾਰੇ ਪੁੱਛਿਆ ਪਰ ਕੋਈ ਪਤਾ ਨਹੀਂ ਲੱਗਾ। ਬਾਅਦ ਵਿਚ ਉਸ ਨੇ ਅਣਪਛਾਤੇ ਲੋਕਾਂ ਖ਼ਿਲਾਫ ਥਾਣੇ ਵਿਚ ਅਗਵਾ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।
ਪੜ੍ਹੋ ਇਹ ਵੀ ਖ਼ਬਰ- karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ
ਕਿਸ਼ੋਰੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਸ਼ੀ ਅਜ਼ਹਰ ਉਨ੍ਹਾਂ ਦੇ ਘਰ ਦੇ ਨੇੜੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਪੀੜਤ ਕੁੜੀ ਦੀ ਮਾਂ ਅਨੁਸਾਰ ਦੋਸ਼ੀ ਅਜ਼ਹਰ ਨੇ ਉਨ੍ਹਾਂ ਦੀ ਕੁੜੀ ਦੀ ਉਮਰ 18 ਸਾਲ ਦਰਸਾਉਂਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਉਸ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ। ਪੁਲਸ ਨੇ ਸਯਦ ਅਲੀ ਅਜ਼ਹਰ, ਉਸਦੇ ਭਰਾ ਸਯਦ ਸ਼ਾਰਿਕ ਅਲੀ, ਸੱਯਦ ਮੋਹਸਿਨ ਅਲੀ ਅਤੇ ਇੱਕ ਦੋਸਤ ਦਾਨਿਸ਼ ਖ਼ਿਲਾਫ਼ ਅਗਵਾ ਕਰਨ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ’ਤੇ ਮਾਮਲਾ ਦਰਜ ਕਰ ਦਿੱਤਾ। ਐੱਚ.ਆਰ.ਐੱਫ.ਪੀ. ਦੇ ਪ੍ਰਧਾਨ ਨਵਿਦ ਵਾਲਟਰ ਅਨੁਸਾਰ ਪਾਕਿਸਤਾਨ ਵਿਚ ਘੱਟਗਿਣਤੀ ਭਾਈਚਾਰਿਆਂ ਦੀਆਂ ਅੱਲੜ ਕੁੜੀਆਂ, ਖ਼ਾਸਕਰ ਈਸਾਈ ਅਤੇ ਹਿੰਦੂਆਂ ਨੂੰ ਸਤਾਇਆ ਜਾਂਦਾ ਹੈ ਅਤੇ ਉਹ ਇਸ ਵਿਰੁੱਧ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ- ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਪਾਕਿ 'ਚ ਵਿਰੋਧੀਆਂ ਦੇ ਹਮਲਿਆਂ ਤੋਂ ਖ਼ੌਫ਼ 'ਚ ਇਮਰਾਨ, ਰੈਲੀ ਰੋਕਣ ਲਈ ਵਿਖਾ ਰਿਹੈ ਅੱਤਵਾਦੀ ਹਮਲੇ ਦਾ ਡਰ
NEXT STORY