ਮਾਂਟਰੀਅਲ— ਤਿੰਨ ਨਾਬਾਲਗ ਕੁੜੀਆਂ ਦਾ ਬਲਾਤਕਾਰ ਕਰਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕੈਨੇਡਾ ਦੀ ਸੀਰੀਅਲ ਕਿਲਰ ਔਰਤ ਕਾਰਲਾ ਹੋਮੋਲਕਾ ਬੱਚਿਆਂ ਦੇ ਸਕੂਲ ਵਿਚ ਵਲੰਟੀਅਰ ਤੌਰ 'ਤੇ ਕੰਮ ਕਰ ਰਹੀ ਹੈ। ਕਾਰਲਾ ਨੇ ਇਨ੍ਹਾਂ ਕਤਲਾਂ ਅਤੇ ਬਲਾਤਕਾਰਾਂ ਨੂੰ ਆਪਣੇ ਪਤੀ ਨਾਲ ਮਿਲ ਕੇ ਅੰਜ਼ਾਮ ਦਿੱਤਾ ਸੀ। 1993 ਵਿਚ ਉਸ ਨੂੰ ਇਸ ਮਾਮਲੇ ਵਿਚ 12 ਸਾਲਾਂ ਦੀ ਸਜ਼ਾ ਵੀ ਹੋਈ ਸੀ। ਕਾਰਲਾ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੇ 15 ਸਾਲਾ ਭੈਣ ਤੱਕ ਨੂੰ ਉਸ ਦੀ ਹਵਸ ਦਾ ਸ਼ਿਕਾਰ ਬਣਵਾਇਆ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਾਰਲਾ ਦੀ ਸਜ਼ਾ 2005 ਵਿਚ ਪੂਰੀ ਹੋ ਗਈ ਅਤੇ ਬਾਹਰ ਆ ਕੇ ਉਸ ਨੇ ਆਪਣੇ ਵਕੀਲ ਦੇ ਭਰਾ ਨਾਲ ਵਿਆਹ ਕਰਵਾ ਲਿਆ।
ਅੱਜ-ਕੱਲ੍ਹ ਉਹ ਮਾਂਟਰੀਅਲ ਦੇ ਸਕੂਲ ਵਿਚ ਵਲੰਟੀਅਰ ਦੇ ਤੌਰ 'ਤੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸਕੂਲ ਦੇ ਕਿੰਡਰਗਾਰਟਨ ਵਿਚ ਉਹ ਬੱਚਿਆਂ ਦੀ ਮਦਦ ਕਰਨ ਜਾਂਦੀ ਹੈ ਅਤੇ ਹੋਰ ਕਈ ਕੰਮਾਂ ਵਿਚ ਮਦਦ ਲਈ ਉਸ ਨੂੰ ਬੁਲਾਇਆ ਜਾਂਦਾ ਹੈ ਅਤੇ ਉਹ ਪਹੁੰਚ ਜਾਂਦੀ ਹੈ। ਹਾਲਾਂਕਿ ਉਸ ਦੇ ਪਿਛੋਕੜ ਬਾਰੇ ਪਤਾ ਲੱਗਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਵਿਰੋਧ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਇਕ ਅਜਿਹੀ ਔਰਤ ਦੇ ਹਵਾਲੇ ਨਹੀਂ ਕਰ ਸਕਦੇ, ਜਿਸ ਦਾ ਇਤਿਹਾਸ ਬੇਰਹਿਮੀ ਅਤੇ ਕਤਲਾਂ ਨਾਲ ਭਰਿਆ ਹੋਵੇ। ਉਨ੍ਹਾਂ ਸਕੂਲ ਪ੍ਰਸ਼ਾਸਨ ਨੂੰ ਸਕੂਲ ਵਿਚ ਕਾਰਲਾ ਦੀ ਐਂਟਰੀ ਬੈਨ ਕਰਨ ਦੀ ਗੱਲ ਕਹੀ ਹੈ।
ਕਾਬੁਲ 'ਚ ਹੋਏ ਧਮਾਕੇ ਕਾਰਨ ਕੈਨੇਡੀਅਨ ਅੰਬੈਸੀ ਨੂੰ ਵੀ ਪੁੱਜਾ ਨੁਕਸਾਨ
NEXT STORY