ਕਾਹਿਰਾ/ਲੰਡਨ (ਬਿਊਰੋ): ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਕਿਹਾ ਕਿ ਜਲਵਾਯੂ ਤਬਦੀਲੀ 'ਤੇ ਤੇਜ਼ੀ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਇਹੀ "ਸਹੀ ਸਮਾਂ" ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਸਰ 'ਚ ਆਯੋਜਿਤ COP27 ਸੰਮੇਲਨ 'ਚ ਆਪਣੇ ਸੰਬੋਧਨ ਦੌਰਾਨ ਜਲਵਾਯੂ ਫੰਡ ਲਈ ਆਪਣੇ ਦੇਸ਼ ਵੱਲੋਂ 11.6 ਅਰਬ ਪੌਂਡ ਦੇਣ ਦੀ ਵਚਨਬੱਧਤਾ ਪ੍ਰਗਟਾਈ।
10 ਡਾਊਨਿੰਗ ਸਟ੍ਰੀਟ 'ਤੇ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਮੰਚ 'ਤੇ ਆਪਣੇ ਪਹਿਲੇ ਵੱਡੇ ਸੰਬੋਧਨ ਵਿੱਚ ਭਾਰਤੀ ਮੂਲ ਦੇ ਨੇਤਾ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਰਿਤ ਊਰਜਾ ਵਿੱਚ ਨਿਵੇਸ਼ ਨੂੰ "ਨਵੀਆਂ ਨੌਕਰੀਆਂ ਅਤੇ ਵਿਕਾਸ ਦੇ ਸ਼ਾਨਦਾਰ ਸਰੋਤ" ਵਜੋਂ ਦਰਸਾਇਆ। ਉਹ ਪਹਿਲਾਂ ਹੀ ਉਨ੍ਹਾਂ 'ਉਮੀਦਾਂ' ਨੂੰ ਪੂਰਾ ਕਰਨ ਦਾ ਵਾਅਦਾ ਕਰ ਚੁੱਕਾ ਹੈ ਜੋ ਪਿਛਲੇ ਨਵੰਬਰ ਵਿੱਚ ਸਕਾਟਲੈਂਡ ਵਿੱਚ ਯੂਕੇ ਦੀ ਸੀਓਪੀ26 ਪ੍ਰਧਾਨਗੀ ਦੌਰਾਨ ਉਠੀਆਂ ਸਨ।
ਆਪਣੇ ਭਾਸ਼ਣ ਵਿੱਚ ਉਸਨੇ COP26 ਦੇ ਪ੍ਰਧਾਨ ਭਾਰਤੀ ਮੂਲ ਦੇ ਸਾਬਕਾ ਮੰਤਰੀ ਆਲੋਕ ਸ਼ਰਮਾ ਦੀ ਪਿਛਲੇ ਸਾਲ ਦੇ ਗਲਾਸਗੋ ਜਲਵਾਯੂ ਸਮਝੌਤੇ 'ਤੇ ਪ੍ਰੇਰਨਾਦਾਇਕ ਕੰਮ ਲਈ ਪ੍ਰਸ਼ੰਸਾ ਕੀਤੀ। ਸਿਖਰ ਸੰਮੇਲਨ ਦੌਰਾਨ ਆਪਣੇ ਮੁਕਾਬਲਤਨ ਸੰਖੇਪ ਸੰਬੋਧਨ ਵਿੱਚ ਸੁਨਕ ਨੇ ਕਿਹਾ ਕਿ ਯੂਕ੍ਰੇਨ ਵਿੱਚ ਵਲਾਦੀਮੀਰ ਪੁਤਿਨ (ਰੂਸੀ ਰਾਸ਼ਟਰਪਤੀ) ਦੀ ਘਿਨਾਉਣੀ ਜੰਗ ਅਤੇ ਵਿਸ਼ਵ ਭਰ ਵਿੱਚ ਊਰਜਾ ਦੀਆਂ ਵਧਦੀਆਂ ਕੀਮਤਾਂ ਜਲਵਾਯੂ ਪਰਿਵਰਤਨ 'ਤੇ ਹੌਲੀ ਚਾਲ ਦਾ ਕਾਰਨ ਨਹੀਂ ਹਨ, ਪਰ ਇਹ ਇੱਕ ਤੇਜ਼ੀ ਨਾਲ ਅੱਗੇ ਵਧਣ ਦਾ ਕਾਰਨ ਹਨ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਮਨੀ ਲਾਂਡਰਿੰਗ, ਅੱਤਵਾਦੀ ਵਿੱਤ ਪੋਸ਼ਣ 'ਤੇ ਨਕੇਲ ਕਸਣ ਦੀ ਕੀਤੀ ਤਿਆਰੀ
ਉਨ੍ਹਾਂ ਕਿਹਾ ਕਿ ਅਮੀਰ ਦੇਸ਼ਾਂ ਤੋਂ ਕਾਰਬਨ ਨਿਕਾਸੀ ਦੇ ਨਾਲ ਵਿਕਾਸਸ਼ੀਲ ਦੇਸ਼ਾਂ 'ਤੇ ਗੈਰ-ਵਾਜਬ ਬੋਝ ਪਾਉਣ ਦੀ ਬਜਾਏ, ਅਸੀਂ ਉਮੀਦ ਕਰਦੇ ਹਾਂ ਕਿ ਉਹ ਵਿਕਾਸ ਦੇ ਉਸ ਰਸਤੇ ਨੂੰ ਛੱਡ ਦੇਣ। ਅਸੀਂ ਅਜਿਹੇ ਦੇਸ਼ਾਂ ਨੂੰ ਉਨ੍ਹਾਂ ਦੇ ਆਪਣੇ ਸਾਫ-ਸੁਥਰੇ ਵਿਕਾਸ ਦਾ ਰਾਹ ਦਿਖਾਉਣ ਵਿੱਚ ਮਦਦ ਕਰ ਰਹੇ ਹਾਂ। ਸੁਨਕ ਨੇ ਪਿਛਲੇ ਸਾਲ ਸੀਓਪੀ 26 ਸੰਮੇਲਨ ਵਿੱਚ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੇ ਭਾਸ਼ਣ ਦਾ ਵੀ ਹਵਾਲਾ ਦਿੱਤਾ। ਉਕਤ ਭਾਸ਼ਣ ਵਿੱਚ ਮਹਾਰਾਣੀ ਨੇ ਕਿਹਾ ਸੀ ਕਿ ਜੇਕਰ ਦੇਸ਼ ਇਕੱਠੇ ਹੁੰਦੇ ਹਨ ਤਾਂ ਇੱਕ ਬਿਹਤਰ ਜਲਵਾਯੂ ਲਈ "ਉਮੀਦ" ਬਾਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਾਜ਼ੀਲ: ਨਦੀ 'ਚ ਡਿੱਗੀ ਮਿੰਨੀ ਬੱਸ, ਪਰਿਵਾਰ ਦੇ 4 ਜੀਆਂ ਸਮੇਤ 5 ਲੋਕਾਂ ਦੀ ਮੌਤ
NEXT STORY