ਵੈੱਬ ਡੈਸਕ- ਬੈਂਗਲੁਰੂ ਦੇ ਮਦਰਾਸ ਮੋਟਰਜ਼ ਲਿਮਟਿਡ ਦਾ 1 ਫਰਵਰੀ 1986 ਦਾ ਇਕ ਪੁਰਾਣਾ ਬਿੱਲ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬਿੱਲ 'ਚ ਰੌਇਲ ਐਨਫੀਲਡ ਬੁਲੇਟ 350 ਦੀ ਕੀਮਤ 18,824.30 ਰੁਪਏ ਦਰਜ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਅੱਜ ਇਸੇ ਬੁਲੇਟ ਦੀ ਸ਼ੁਰੂਆਤੀ ਐਕਸ-ਸ਼ੋ ਰੂਮ ਕੀਮਤ ਲਗਭਗ 1.60 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਲਈ ਬੇਹੱਦ Lucky ਹੁੰਦੀਆਂ ਹਨ ਇਨ੍ਹਾਂ 4 ਅੱਖਰਾਂ ਦੇ ਨਾਵਾਂ ਵਾਲੀਆਂ ਕੁੜੀਆਂ
ਬੁਲੇਟ: ਸਿਰਫ਼ ਬਾਈਕ ਨਹੀਂ, ਇਕ ਫੀਲਿੰਗ
ਬੁਲੇਟ ਭਾਰਤ 'ਚ ਹਮੇਸ਼ਾ ਇਕ ਵੱਖਰੀ ਪਹਿਚਾਨ ਰੱਖਦੀ ਹੈ। ਕਈ ਉਪਭੋਗਤਾਵਾਂ ਨੇ ਪੋਸਟ ‘ਤੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ—ਕਿਸੇ ਨੇ ਲਿਖਿਆ ਕਿ ਉਸ ਦੇ ਕੋਲ ਅਜੇ ਵੀ 1984 ਮਾਡਲ ਹੈ ਜਿਸ ਦੀ ਕੀਮਤ 16,100 ਰੁਪਏ ਸੀ ਅਤੇ 41 ਸਾਲਾਂ ਬਾਅਦ ਵੀ ਉਹ ਉਸ ਦਾ ਸਾਥੀ ਹੈ।

1980 ਦਾ ਦਹਾਕਾ: ਬੁਲੇਟ ਇਕ ਸਟੇਟਸ ਸਿੰਬਲ
ਉਸ ਸਮੇਂ 18–19 ਹਜ਼ਾਰ ਦੀ ਰਕਮ ਇਕ ਵੱਡੀ ਗਿਣਤੀ ਸੀ, ਇਸ ਲਈ ਬੁਲੇਟ ਹਰ ਕਿਸੇ ਦੀ ਪਹੁੰਚ 'ਚ ਨਹੀਂ ਸੀ। ਲੋਕ ਮੰਨਦੇ ਹਨ ਕਿ ਬੁਲੇਟ ਉਸ ਦੌਰ 'ਚ ਸਟੇਟਸ ਸਿੰਬਲ ਮੰਨੀ ਜਾਂਦੀ ਸੀ। ਅੱਜ ਇਹ ਕੀਮਤ ਲਗਭਗ 9 ਗੁਣਾ ਹੋ ਚੁੱਕੀ ਹੈ, ਜੋ ਬਾਜ਼ਾਰ 'ਚ ਆਏ ਬਦਲਾਅ ਅਤੇ ਮੋਟਰਸਾਈਕਲ ਦੀ ਬਦਲਦੀ ਭੂਮਿਕਾ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਸਮੇਂ ਦੇ ਨਾਲ ਹੋਈ ਬਿਹਤਰ
ਬੁਲੇਟ ਆਪਣੀ ਖ਼ਾਸ ਆਵਾਜ਼, ਮਜ਼ਬੂਤ ਬਿੱਲਡ ਅਤੇ ਭਰੋਸੇਮੰਦ ਇੰਜਣ ਲਈ ਮਸ਼ਹੂਰ ਹੈ। ਨਵੇਂ ਮਾਡਲ 'ਚ ਹੁਣ ਆਧੁਨਿਕ ਫੀਚਰ, ਬਿਹਤਰ ਸੇਫਟੀ, ਨਵੇਂ ਮਾਪਦੰਡ ਅਤੇ ਬਿਹਤਰ ਇੰਜਣ ਤਕਨਾਲੋਜੀ ਸ਼ਾਮਲ ਹੈ। ਬੁਲੇਟ ਹੁਣ 650cc ਇੰਜਣ ਨਾਲ ਵੀ ਉਪਲਬਧ ਹੈ।
ਵਾਇਰਲ ਬਿੱਲ ਨੇ ਪੁਰਾਣੇ ਦਿਨ ਕਰਵਾਏ ਯਾਦ
ਇਹ ਬਿੱਲ ਸਿਰਫ਼ ਇਕ ਦਸਤਾਵੇਜ਼ ਨਹੀਂ, ਬਲਕਿ ਭਾਰਤ ਦੀ ਆਟੋਮੋਬਾਈਲ ਉਦਯੋਗ ਅਤੇ ਅਰਥਵਿਵਸਥਾ ਦੇ ਬਦਲਦੇ ਸਫ਼ਰ ਦੀ ਨਿਸ਼ਾਨੀ ਵੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੱਕੀ ਉਮਰੇ ਹੀ 'ਬਜ਼ੁਰਗ' ਹੋ ਗਈ ਕੁੜੀ! ਹਾਲਤ ਵੇਖ ਚੱਕਰਾਂ 'ਚ ਪੈ ਗਏ ਡਾਕਟਰ
NEXT STORY