ਬੀਜਿੰਗ: ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਦੀ ਮੁਸੀਬਤ ’ਚ ਧੱਕਣ ਵਾਲੇ ਚੀਨ ’ਚ ਫ਼ਿਰ ਵਾਇਰਸ ਦਾ ਕਹਿਰ ਸ਼ੁਰੂ ਹੋ ਗਿਆ ਹੈ।ਚੀਨ ਦੀ ਰਾਜਧਾਨੀ ਬੀਜਿੰਗ ਨੇ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਉੱਚ ਵਾਇਰਸ ਸੰਚਾਰ ਦਰ ਵਾਲੇ ਖ਼ੇਤਰਾਂ ’ਤੇ ਯਾਤਰੀਆਂ ’ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਚੀਨੀ ਮੀਡੀਆ ਗੋਲਬਲ ਟਾਈਮਸ ਦੇ ਮੁਤਾਬਕ ਮੱਧ ਅਤੇ ਉੱਚ ਜ਼ੋਖ਼ਮ ਵਾਲੇ ਖ਼ੇਤਰਾਂ ’ਚੋਂ ਹੈ। ਉਨ੍ਹਾਂ ਦੇ ਲਈ ਸਿਹਤ ਕੋਡ ਪੀਲੇ ਰੰਗ ’ਚ ਸਮਾਯੋਜਿਤ ਕੀਤੇ ਜਾਣਗੇ ਅਤੇ ਹਰਾ ਸਿਹਤ ਕੋਡ ਨਾ ਹੋਣ ’ਤੇ ਕਿਸੇ ਵੀ ਵਿਅਕਤੀ ਨੂੰ ਬੀਜਿੰਗ ਜਾਣ ਵਾਲੇ ਜਹਾਜ਼ਾਂ ਜਾਂ ਟਰੇਨਾਂ ’ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਫ਼ੈਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਚੀਨਾ ਦੇ ਕਈ ਸ਼ਹਿਰਾਂ ’ਚ ਕੋਵਿਡ-19 ਦੇ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਬੀਜਿੰਗ ਡੈਕਸਿੰਗ ਅੰਤਰਾਸ਼ਟਰੀ ਹਵਾਈ ਅੱਡੇ ਨੇ ਨਾਨਜਿੰਗ ਆਦਿ ਵਰਗੇ ਹਾਟਸਪਾਟ ਸਮੇਤ 15 ਸ਼ਹਿਰਾਂ ਤੋਂ ਉਡਾਣ ਮਾਰਗਾਂ ਨੂੰ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ ਹੈ।ਗਲੋਬਲ ਟਾਈਮਲ ਦੇ ਮੁਤਾਬਕ ਹਵਾਈ ਅੱਡੇ ਦੇ ਉਪ ਮਹਾਪ੍ਰਬੰਧਕ ਵੇਨ ਵੂ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਬੀਜਿੰਗ ਡੈਕਸਿੰਗ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਨਾਨਜਿੰਗ ਆਦਿ ਵਰਗੇ 15 ਸ਼ਹਿਰਾਂ ਤੋਂ ਉਡਾਣ ਮਾਰਗਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਸਿਡਨੀ 'ਚ ਤਾਲਾਬੰਦੀ ਦੌਰਾਨ ਵੀ ਕੋਰੋਨਾ ਦਾ ਕਹਿਰ ਜਾਰੀ
NEXT STORY