ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਨਾਲ ਜਾਨ ਗਵਾਉਣ ਵਾਲੇ ਲੋਕਾਂ ਦਾ ਅੰਕੜਾ 50 ਲੱਖ ਦੇ ਪਾਰ ਪਹੁੰਚ ਚੁੱਕਾ ਹੈ। ਦੁਨੀਆ ਭਰ ਵਿਚ ਫਿਲਹਾਲ 50.07 ਲੱਖ ਲੋਕਾਂ ਦੀ ਕੋਰੋਨਾ ਇਨਫੈਕਸ਼ਨ ਨਾਲ ਮੌਤ ਹੋਈ ਹੈ। ਰਾਇਟਰਜ਼ ਮੁਤਾਬਕ ਇਹਨਾਂ ਵਿਚੋਂ 25 ਲੱਖ ਮੌਤਾਂ ਇਕ ਸਾਲ ਤੋਂ ਵੱਧ ਸਮੇਂ ਵਿਚ ਹੋਈਆਂ ਜਦਕਿ ਅਗਲੀਆਂ 25 ਲੱਖ ਮੌਤਾਂ ਸਿਰਫ 236 ਦਿਨ ਮਤਲਬ 8 ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹੋਈਆਂ। ਅਜਿਹਾ ਡੈਲਟਾ ਵੈਰੀਐਂਟ ਦੇ ਕਹਿਰ ਕਾਰਨ ਹੋਇਆ।
ਪਿਛਲੇ 7 ਦਿਨਾਂ ਵਿਚ ਦੁਨੀਆ ਭਰ ਵਿਚ 8 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਇਨਫੈਕਸ਼ਨ ਕਾਰਨ ਹੋਈ। ਮਤਲਬ ਹਰ 5 ਮਿੰਟ ਵਿਚ ਇਕ ਵਿਅਕਤੀ ਦੀ ਜਾਨ ਗਈ। ਪਿਛਲੇ ਸੱਤ ਦਿਨਾਂ ਵਿਚ ਦੁਨੀਆ ਵਿਚ ਹੋਈਆਂ ਕੁੱਲ ਮੌਤਾਂ ਦੀ ਔਸਤ ਵਿਚੋਂ ਅੱਧੀ ਤੋਂ ਵੱਧ ਅਮਰੀਕਾ, ਰੂਸ , ਬ੍ਰਾਜ਼ੀਲ, ਮੈਕਸੀਕੋ ਅਤੇ ਭਾਰਤ ਵਿਚ ਹੈ। ਭਾਵੇਂਕਿ ਰਿਪੋਰਟ ਮੁਤਾਬਕ ਦੁਨੀਆ ਵਿਚ ਕੋਰੋਨਾ ਦੀ ਮੌਤ ਦਰ ਪਿਛਲੇ ਕੁਝ ਹਫ਼ਤਿਆਂ ਵਿਚ ਘੱਟ ਹੋਈ ਹੈ।
ਅਮਰੀਕਾ ਵਿਚ ਗਿਣਤੀ 7 ਲੱਖ ਦੇ ਪਾਰ
ਅਮਰੀਕਾ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।ਟੀਕਾਕਰਣ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਨਾਲ ਸਭ ਤੋਂ ਵੱਧ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਇੱਥੇ ਵਾਇਰਸ ਨਾਲ 7.02 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਵੈਕਸੀਨ ਸੰਬੰਧੀ ਅਫਵਾਹਾਂ ਕਾਰਨ ਵੱਡੀ ਗਿਣਤੀ ਵਿਚ ਲੋਕ ਟੀਕਾ ਲਗਵਾਉਣ ਤੋਂ ਬਚ ਰਹੇ ਹਨ। ਇੱਥੋਂ ਦੀ ਕਰੀਬ ਇਕ ਤਿਹਾਈ ਆਬਾਦੀ ਨੇ ਵੈਕਸੀਨ ਨਹੀਂ ਲਗਵਾਈ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਕੋਰੋਨਾ ਦੇ 1,656 ਨਵੇਂ ਮਾਮਲੇ, ਜਾਣੋ ਤਾਜ਼ਾ ਹਾਲਾਤ
ਰੂਸ ਵਿਚ ਇਕ ਦਿਨ ਵਿਚ 887 ਮੌਤਾਂ
ਰੂਸ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 887 ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਇਕ ਦਿਨ ਵਿਚ ਇੱਥੇ ਸਭ ਤੋਂ ਵੱਧ ਹਨ। ਦੇਸ਼ ਦੀ ਸਿਰਫ 33 ਫੀਸਦੀ ਆਬਾਦੀ ਨੇ ਵੈਕਸੀਨ ਲਗਵਾਈ ਹੈ।ਬ੍ਰਾਜ਼ੀਲ ਵਿਚ ਮ੍ਰਿਤਕਾਂ ਦੀ ਗਿਣਤੀ 5.97, ਮੈਕਸੀਕੋ ਵਿਚ 2.77 ਅਤੇ ਰੂਸ ਵਿਚ 2.08 ਲੱਖ ਹੈ।
ਭਾਰਤ ਵਿਚ ਸੁਧਰੀ ਸਥਿਤੀ
ਦੂਜੀ ਲਹਿਰ ਦੌਰਾਨ ਡੈਲਟਾ ਵੈਰੀਐਂਟ ਕਾਰਨ ਭਾਰਤ ਵਿਚ ਇਕ ਦਿਨ ਵਿਚ ਔਸਤਨ 4,000 ਮੌਤਾਂ ਹੋਈਆਂ ਪਰ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਇਹ ਔਸਤ ਸਿਰਫ 300 ਰਹਿ ਗਈ। ਡੈਲਟਾ ਵੈਰੀਐਂਟ ਇਸ ਸਮੇਂ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਖਤਰਨਾਕ ਵੈਰੀਐਂਟ ਹੈ। 194 ਦੇਸ਼ਾਂ ਵਿਚੋਂ 187 ਦੇਸ਼ਾਂ ਵਿਚ ਇਹ ਵੈਰੀਐਂਟ ਰਿਪੋਰਟ ਕੀਤਾ ਗਿਆ ਹੈ।
ਚੀਨੀ ਲੜਾਕੂ ਜਹਾਜ਼ ਲਗਾਤਾਰ ਦੂਜੇ ਦਿਨ ਤਾਈਵਾਨ 'ਚ ਹੋਏ ਦਾਖ਼ਲ, ਇੱਕ ਮਹੀਨੇ ਵਿੱਚ 60 ਵਾਰ ਕੀਤੀ ਘੁਸਪੈਠ
NEXT STORY