ਮਨੀਲਾ-ਥਾਈਲੈਂਡ ’ਚ ਬਿ੍ਰਟੇਨ ’ਚ ਪੈਦਾ ਹੋਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਚਾਰ ਮਰੀਜ਼ਾਂ ਦੇ ਪਹਿਲੇ ਮਾਮਲੇ ਦੀ ਪਛਾਣ ਕੀਤੀ ਗਈ ਹੈ। ਥਾਈ ਪੀ.ਬੀ.ਐੱਸ. ਦੇ ਯੋਂਗ ਪੂਵੋਰਵਾਨ ਸਥਿਤ ਚੁਲਾਲੋਂਗਕੋਰਨ ਯੂਨੀਵਰਸਿਟੀ ਦੇ ਕਲੀਨਿਕਲ ਵਾਇਰਓਲਾਜੀ ਦੇ ਸੈਂਟਰ ਆਫ ਐਕਸੀਲੈਂਸ ਦੇ ਪ੍ਰਮੁੱਖ ਦੇ ਹਵਾਲੇ ਤੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ
ਨਿਊਜ਼ ਆਊਟਲੇਟ ਮੁਤਾਬਕ ਨਵਾਂ ਸਟ੍ਰੇਨ ਚਾਰ ਬਿ੍ਰਟਿਸ਼ ਨਾਗਰਿਕਾਂ ਦੇ ਇਕ ਪਰਿਵਾਰ ’ਚ ਪਾਇਆ ਗਿਆ ਹੈ। ਇਸ ਪਰਿਵਾਰ ਦੇ ਮੈਂਬਰਾਂ ਨੂੰ ਇਕ ਨਿੱਜੀ ਹਸਪਤਾਲ ’ਚ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਸੰਬਰ ’ਚ ਬਿ੍ਰਟੇਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਪਛਾਣ ਕੀਤੀ ਸੀ ਜੋ ਹੋਰ ਵਾਇਰਸ ਤੋਂ 70 ਫੀਸਦੀ ਵਧੇਰੇ ਖਤਰਨਾਕ ਹੈ।
ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਵੈਕਸੀਨ ਲਵਾਉਣ ਵਾਲੀ ਡਾਕਟਰ ਦੀ ਵਿਗੜੀ ਸਿਹਤ, ICU ’ਚ ਦਾਖਲ
NEXT STORY