ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਕਾਟਲੈਂਡ ਦੇ ਸ਼ਹਿਰ ਡੰਡੀ ਵਿੱਚ ਯੂ.ਕੇ. ਭਰ ਵਿੱਚੋਂ ਵਾਇਰਸ ਦੀ ਸਭ ਤੋਂ ਜ਼ਿਆਦਾ ਸੰਚਾਰ ਦਰ ਦਰਜ ਕੀਤੀ ਮੰਨੀ ਗਈ ਹੈ। ਇੱਥੇ ਪ੍ਰਤੀ 1,00,000 ਆਬਾਦੀ ਪਿੱਛੇ 788.2 ਕੇਸ ਦਰਜ ਕੀਤੇ ਗਏ ਹਨ। ਇਹ ਸਕਾਟਲੈਂਡ ਵਿੱਚ ਵੀ ਸਭ ਤੋਂ ਵੱਧ ਕੇਸ ਦਰ ਹੈ, ਜਿਸ ਤਹਿਤ ਆਰ ਨੰਬਰ 28 ਜੂਨ ਤੱਕ ਦੀ ਮਿਆਦ ਦੇ ਆਧਾਰ ਤੇ 1.2 ਤੋਂ 1.5 ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਸਕਾਟਲੈਂਡ ਦੀ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਅਨੁਸਾਰ ਚਾਰ ਸਥਾਨਕ ਖੇਤਰਾਂ ਐਡਿਨਬਰਾ, ਡੰਡੀ, ਫਾਈਫ ਅਤੇ ਗਲਾਸਗੋ ਵਿੱਚ ਪ੍ਰਤੀ 1,00,000 ਲੋਕਾਂ ਪਿੱਛੇ 1000 ਤੋਂ ਵੱਧ ਕੇਸ ਹੋਣ ਦੀ ਘੱਟੋ-ਘੱਟ 75% ਸੰਭਾਵਨਾ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਵਾਇਰਸ ਦੇ ਮਾਮਲਿਆਂ ਵਿੱਚ ਤਾਜ਼ਾ ਵਾਧੇ ਦੇ ਆਧਾਰ ’ਤੇ ਲਾਗ ਹਸਪਤਾਲ ਦੇ ਦਾਖਲੇ ਅਤੇ ਆਈ. ਸੀ. ਯੂ. ਵਿੱਚ ਵੀ ਮਰੀਜ਼ਾਂ ਦੇ ਵਧਣ ਦਾ ਅਨੁਮਾਨ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਛੇ ਮੌਤਾਂ ਅਤੇ 4234 ਨਵੇਂ ਕੇਸ ਦਰਜ ਕੀਤੇ ਗਏ ਹਨ। ਵੀਰਵਾਰ ਨੂੰ ਰਿਪੋਰਟ ਕੀਤੇ ਗਏ ਨਵੇਂ ਕੇਸਾਂ ਵਿਚੋਂ 1091 ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ਵਿੱਚ, 999 ਲੋਥੀਅਨ ਵਿੱਚ, 559 ਟਾਇਸਾਈਡ ਵਿੱਚ ਅਤੇ 413 ਲਾਨਾਰਕਸ਼ਾਇਰ ਵਿੱਚ ਹਨ।
ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ ਕਈ ਪਿੰਡਾਂ ’ਚ ਲੱਗੀ ਅੱਗ, ਸੁਰੱਖਿਅਤ ਥਾਵਾਂ ’ਤੇ ਸ਼ਿਫਟ ਕੀਤੇ ਕਈ ਲੋਕ
NEXT STORY