ਕਾਹਿਰਾ— ਮਿਸਰ 'ਚ ਕੋਰੋਨਾ ਵਾਇਰਸ ਦੇ 910 ਨਵੇਂ ਸਾਹਮਣੇ ਆਉਣ ਨਾਲ ਇੱਥੇ ਸੰਕ੍ਰਮਿਤਾਂ ਮਰੀਜ਼ਾਂ ਦੀ ਗਿਣਤੀ 1,966 ਹੋ ਗਈ ਹੈ।
ਮਿਸਰ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਖਾਲੀਦ ਮੁਗਾਹੇਦ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 910 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 19 ਹੋਰ ਮੌਤਾਂ ਹੋ ਗਈਆਂ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਇੱਥੇ 816 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ, ਜਦੋਂ ਕਿ 5,205 ਲੋਕ ਠੀਕ ਹੋਏ ਹਨ। ਜ਼ਿਕਰਯੋਗ ਹੈ ਕਿ ਜੋਹਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ, ਦੁਨੀਆ ਭਰ 'ਚ ਕੋਰੋਨਾ ਦੇ 50 ਲੱਖ 60 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹਨ ਅਤੇ ਇਸ ਨਾਲ 3,54,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਵਿਸ਼ਵ ਸਿਹਤ ਸੰਗਠਨ ਮੁਤਾਬਕ, ਹੁਣ ਤੱਕ ਕੋਰੋਨਾ ਵਾਇਰਸ ਨਾਲ ਦੁਨੀਆ ਭਰ 'ਚ 3,49,095 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਭ ਤੋਂ ਵੱਧ 1,45,810 ਮੌਤਾਂ ਇਕੱਲੇ ਅਮਰੀਕਾ 'ਚ ਹੋ ਚੁੱਕੀਆਂ ਹਨ। ਡਬਲਿਊ. ਐੱਚ. ਓ. ਨੇ ਕੋਰੋਨਾ ਨੂੰ ਪਿਛਲੀ 11 ਮਾਰਚ ਨੂੰ ਗਲੋਬਲ ਮਹਾਂਮਾਰੀ ਐਲਾਨ ਕੀਤਾ ਸੀ।
ਅਮਰੀਕਾ ਕਰੇਗਾ ਰੂਸ ਦੀ ਮਦਦ, ਭੇਜੇਗਾ ਹੋਰ 150 ਵੈਂਟੀਲੇਟਰ
NEXT STORY