ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇੱਥੇ ਬੁੱਧਵਾਰ ਨੂੰ 987 ਨਵੇਂ ਮਾਮਲੇ ਦਰਜ ਕੀਤੇ ਗਏ ਤੇ ਇਸ ਦੇ ਨਾਲ ਹੀ ਹੋਰ 16 ਲੋਕਾਂ ਦੀ ਮੌਤ ਹੋ ਗਈ। ਕਾਫੀ ਸਮੇਂ ਬਾਅਦ ਓਂਟਾਰੀਓ ਵਿਚ ਇੰਨੀ ਵੱਡੀ ਗਿਣਤੀ ਵਿਚ ਇਕੋ ਦਿਨ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਕਾਰਨ ਮਾਹਰਾਂ ਨੂੰ ਚਿੰਤਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਬਹੁਤ ਖਤਰੇ ਵਾਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਟੋਰਾਂਟੋ ਵਿਚ 319 ਨਵੇਂ ਮਾਮਲੇ ਦਰਜ ਹੋਏ ਹਨ, ਜਿਸ ਵਿਚੋਂ ਵਧੇਰੇ ਪਬਲਿਕ ਹੈਲਛ ਯੁਨਿਟ ਨਾਲ ਸਬੰਧਤ ਹਨ। ਇਸ ਦੇ ਇਲਾਵਾ ਪੀਲ ਰੀਜਨ ਵਿਚ 299 ਅਤੇ ਯਾਰਕ ਰੀਜਨ ਵਿਚ 85 ਨਵੇਂ ਮਾਮਲੇ ਦਰਜ ਹੋਏ ਹਨ। ਸ਼ਨੀਵਾਰ ਤੋਂ ਇਹ ਦੋਵੇਂ ਸੂਬੇ ਵੀ ਸਟੇਜ 2 ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਨੇ ਇੱਥੇ ਪਾਬੰਦਆਂ ਵਿਚ ਕਾਫੀ ਸਖਤੀ ਕਰ ਦਿੱਤੀ ਹੈ। ਇੱਥੇ ਸੰਤਰੀ ਅਲਰਟ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣ ਤੇ ਜਿੰਨਾ ਹੋ ਸਕੇ ਸਮਾਜਕ ਦੂਰੀ ਬਣਾ ਕੇ ਰੱਖਣ। ਦਸੰਬਰ ਮਹੀਨੇ ਆਉਣ ਵਾਲੀਆਂ ਛੁੱਟੀਆਂ ਦੀ ਚਿੰਤਾ ਕਾਰਨ ਡਰ ਹੈ ਕਿ ਇਸ ਦੌਰਾਨ ਲੋਕ ਵਧੇਰੇ ਘਰੋਂ ਬਾਹਰ ਨਿਕਲਣਗੇ ਤੇ ਕੋਰੋਨਾ ਦੇ ਮਾਮਲਿਆਂ ਨੂੰ ਵਧਾ ਸਕਦੇ ਹਨ।
ਟੋਰਾਂਟੋ, ਪੀਲ ਰੀਜਨ ਤੇ ਯਾਰਕ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ 'ਚ ਇੰਨੇ ਦਰਜ ਹੋਏ ਕੋਰੋਨਾ ਦੇ ਨਵੇਂ ਮਾਮਲੇ-
ਓਟਾਵਾ: 48
ਹੈਲਟਨ ਖੇਤਰ: 47
ਹੈਮਿਲਟਨ: 32
ਸਿਮਕੋ ਮਸਕੋਕਾ: 25
ਵਾਟਰਲੂ ਖੇਤਰ: 21
ਨਿਆਗਰਾ: 16
ਇਨ੍ਹਾਂ ਖੇਤਰਾਂ ਵਿਚ ਹਾਲਾਂਕਿ ਕੋਰੋਨਾ ਦੇ ਘੱਟ ਮਾਮਲੇ ਦਰਜ ਹੋਏ ਹਨ ਪਰ ਇਨ੍ਹਾਂ ਨੂੰ ਵਧਣ ਤੋਂ ਰੋਕਣ ਲਈ ਲੋਕਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ।
ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ
NEXT STORY