ਲਾਸ ਏਂਜਲਸ (ਇੰਟ.) - ਕੋਰੋਨਾ ਵਾਇਰਸ ਦੀ ਦਹਿਸ਼ਤ ਦੁਨੀਆ ਦੇ ਹਰ ਖੇਤਰ ’ਚ ਫੈਲੀ ਹੋਈ ਹੈ। ਇਸ ਦਹਿਸ਼ਤ ਦੌਰਾਨ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲਾਸ ਏਂਜਲਸ ਦੇ ਇਕ ਹਸਪਤਾਲ ’ਚ ਇਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਤੇ ਹਸਪਤਾਲ ਨੇ ਉਸ ਨੂੰ ਭਾਰਤੀ ਕਰੰਸੀ ਮੁਤਾਬਕ 26 ਲੱਖ 41 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ।
ਮਿਲੀਆਂ ਖਬਰਾਂ ਮੁਤਾਬਕ ਉਕਤ ਔਰਤ ਨੂੰ ਸਾਹ ਲੈਣ ’ਚ ਕੋਈ ਤਕਲੀਫ ਸੀ। ਬੋਸਟਨ ਦੀ ਰਹਿਣ ਵਾਲੀ ਇਸ ਔਰਤ ਬਾਰੇ ਡਾਕਟਰਾਂ ਨੇ ਪਹਿਲਾਂ ਇਹ ਸਮਝਿਆ ਕਿ ਉਸ ਨੂੰ ਨਿਮੋਨੀਆ ਹੈ। ਉਨ੍ਹਾਂ ਨੇ ਠੀਕ ਕਰ ਕੇ ਘਰ ਭੇਜ ਦਿੱਤਾ। ਕੁਝ ਦਿਨ ਬਾਅਦ ਉਸ ਨੂੰ ਖੰਘ ਲੱਗ ਗਈ। ਇਸ ’ਤੇ ਉਸ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ। ਟੈਸਟ ਰਿਪੋਰਟ 3 ਦਿਨ ਬਾਅਦ ਆਈ। ਉਹ ਕੋਰੋਨਾ ਪਾਜ਼ੇਟਿਵ ਸੀ। ਹਸਪਤਾਲ ਨੇ ਸਾਰਾ ਹਿਸਾਬ-ਕਿਤਾਬ ਲਾ ਕੇ ਔਰਤ ਨੂੰ 26 ਲੱਖ ਦਾ ਵੱਡਾ ਬਿੱਲ ਫੜਾ ਦਿੱਤਾ। ਬਿੱਲ ਵੇਖ ਕੇ ਔਰਤ ਹੈਰਾਨ ਰਹਿ ਗਈ। ਉਸ ਨੇ ਹੈਲਥ ਇਨਸ਼ੋਰੈਂਸ ਨਹੀਂ ਕਰਵਾਈ ਹੋਈ ਸੀ। ਹੁਣ ਬੀਮਾਰੀ ਦੇ ਨਾਲ ਨਾਲ ਬਿੱਲ ਦੀ ਅਦਾਇਗੀ ਦੀ ਵੀ ਚਿੰਤਾ ਲੱਗ ਗਈ ਹੈ।
ਕੋਵਿਡ-19 : ਬ੍ਰਿਟਿਸ਼ ਸਰਕਾਰ ਦਾ ਬੇਘਰੇ ਲੋਕਾਂ ਲਈ ਸ਼ਲਾਘਾਯੋਗ ਉਪਰਾਲਾ
NEXT STORY