ਲੰਡਨ/ਬਰਮਿੰਘਮ (ਸੰਜੀਵ ਭਨੋਟ)- ਬ੍ਰਿਟੇਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖੌਫ਼ ਨੂੰ ਦੇਖਦਿਆਂ ਬੇਘਰੇ ਲੋਕਾਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਹੈ। ਸੈਂਟਰ ਲੰਡਨ ਦੇ ਹੋਟਲਾਂ 'ਚ ਇਨ੍ਹਾਂ ਬੇਘਰੇ ਲੋਕਾਂ ਲਈ ਬਿਸਤਰ ਦੇ ਇੰਤਜ਼ਾਮ ਕੀਤੇ ਗਏ ਹਨ।
ਪਹਿਲੇ ਦੌਰ 'ਚ 300 ਕਮਰਿਆਂ ਦਾ ਇੰਤਜ਼ਾਮ ਕੀਤਾ ਹੈ। ਮੇਅਰ ਦੇ ਦਫ਼ਤਰੀ ਵਿਭਾਗ ਹੋਟਲਾਂ ਦੇ ਨਾਲ ਰਿਆਇਤੀ ਦਰਾਂ ਤੇ ਅਗਲੇ 12 ਹਫ਼ਤਿਆਂ ਲਈ ਗੱਲਬਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸੜਕਾਂ 'ਤੇ ਸੌਣ ਵਾਲੇ ਇਹ ਲੋਕ ਆਪਣੇ-ਆਪ ਨੂੰ ਸਾਫ ਨਹੀਂ ਰੱਖ ਸਕਦੇ ਤੇ ਨਾਲ ਹੀ ਇਹ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈਕੇ ਦਿੱਤੇ ਨਿਰਦੇਸ਼ਾਂ ਨੂੰ ਲਾਗੂ ਕਰਨਗੇ। ਇਸ ਕਰਕੇ ਉਨ੍ਹਾਂ ਨੂੰ ਕਰਨ ਲਈ ਸਰਕਾਰ ਮਦਦ ਕਰ ਰਹੀ ਹੈ।
ਲੰਡਨ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਦੌਰ 'ਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਤਾਂ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸੇ ਤਰ੍ਹਾਂ ਹੀ ਮਿੱਡਲੈਂਡ ਲੰਗਰ ਸੇਵਾ ਸੋਸਾਇਟੀ ਵਾਲਸਾਲ ਵਲੋਂ ਵੀ ਵੱਖ-ਵੱਖ ਸ਼ਹਿਰਾਂ 'ਚ ਸੜਕਾਂ 'ਤੇ ਰਹਿਣ ਵਾਲੇ ਲੋਕਾਂ ਲਈ ਲੰਗਰ ਲਗਾਏ ਜਾ ਰਹੇ ਹਨ।
ਕੋਰੋਨਾ ਦੌਰਾਨ ਪਾਕਿ ਬੱਚੇ ਲਈ ਖੁੱਲਾ ਵਾਹਘਾ, ਪਰਿਵਾਰ ਦੇ ਬੋਲ 'ਸ਼ੁਕਰੀਆ ਭਾਰਤ'
NEXT STORY