ਬੈਂਕਾਕ - ਥਾਈਲੈਂਡ ਵਿਚ ਟਰੇਨ ਦੀ ਟਿੱਕਟ ਖਰੀਦਣ ਲਈ ਕਤਾਰ ਵਿਚ ਖਡ਼੍ਹੇ ਇਕ ਸ਼ਖਸ ਦੇ ਚਿਹਰੇ 'ਤੇ ਥੁੱਕਣ ਵਾਲਾ ਕੋਰੋਨਾ ਪਾਜ਼ੇਟਿਵ ਮਰੀਜ਼ ਰੇਲਗੱਡੀ ਵਿਚ ਮ੍ਰਿਤਕ ਪਾਇਆ ਗਿਆ। 56 ਸਾਲਾ ਦਾ ਅਨਾਨ ਸਾਹੋ ਸੋਮਵਾਰ ਨੂੰ ਯਾਤਰੀ (ਪੈਸੰਜਰ) ਟਰੇਨ ਵਿਚ ਮ੍ਰਿਤਕ ਪਾਇਆ ਗਿਆ ਸੀ, ਇਸ ਤੋਂ ਪਹਿਲਾਂ ਉਸ ਨੂੰ ਯਾਤਰਾ ਦੌਰਾਨ ਖਾਂਸੀ ਅਤੇ ਉਲਟੀ ਆਈ ਸੀ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਬੈਂਕਾਕ ਪ੍ਰਸ਼ਾਸਨ ਵਿਚ ਹਡ਼ਕੰਪ ਮਚਿਆ ਹੋਇਆ ਹੈ।
ਮਸ਼ੀਨ ਤੋਂ ਟਿੱਕਟ ਖਰੀਦ ਰਹੇ ਇਕ ਸ਼ਖਸ 'ਤੇ ਥੁਕਿਆ
ਡੇਲੀ ਮੇਲ ਵਿਚ ਛਪੀ ਖਬਰ ਮੁਤਾਬਕ, ਬੈਂਕਾਕ ਵਿਚ ਸਟੇਸ਼ਨ 'ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ਼ ਦੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਅਧਿਕਾਰੀਆਂ ਦੀ ਚਿੰਤਾ ਵਧ ਗਈ। ਫੁਟੇਜ਼ ਵਿਚ ਉਹ ਸ਼ਖਸ ਮਸ਼ੀਨ ਤੋਂ ਟਿੱਕਟ ਖਰੀਦ ਰਹੇ ਇਕ ਹੋਰ ਸ਼ਖਸ 'ਤੇ ਥੁੱਕਦਾ ਦਿਖਾਈ ਦਿੰਦਾ ਹੈ। ਅਧਿਕਾਰੀ ਉਸ ਸ਼ਖਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਤੇ ਅਨਾਨ ਸਾਹੋ ਨੇ ਥੁੱਕਿਆ ਸੀ ਤਾਂ ਜੋ ਉਸ ਨੂੰ ਦੂਜਿਆਂ ਵਿਚ ਬੀਮਾਰੀ ਫੈਲਾਉਣ ਤੋਂ ਰੋਕਿਆ ਜਾ ਸਕੇ। ਇਕ ਸੋਟੀ ਸਹਾਰੇ ਚੱਲਦੇ ਹੋਏ ਦੇਖਿਆ ਜਾਣ ਵਾਲਾ ਅਨਾਨ ਹਾਲ ਹੀ ਵਿਚ ਪਾਕਿਸਤਾਨ ਤੋਂ ਵਾਪਸ ਆਇਆ ਸੀ। ਇਸ ਤੋਂ ਬਾਅਦ ਉਹ ਬੈਂਕਾਕ ਤੋਂ ਨਰਥਿਵਾਟ ਜਾਣ ਲਈ ਨਿਕਲਿਆ ਸੀ।
ਸਫਰ ਦੌਰਾਨ ਹੋਈ ਸੀ ਸਿਹਤ ਖਰਾਬ
ਉਸ ਨੇ ਬੈਂਕਾਕ ਬੈਂਗ-ਸੂ-ਸਟੇਸ਼ਨ 'ਤੇ ਇਕ ਅਣ-ਪਛਾਤੇ ਯਾਤਰੀ 'ਤੇ ਥੁੱਕਿਆ ਸੀ, ਜਿਥੇ ਉਹ ਸੋਮਵਾਰ ਨੂੰ ਟਰੇਨ ਵਿਚ ਚਡ਼ਿਆ ਸੀ, ਜਿਸ ਤੋਂ ਬਾਅਦ ਉਹ ਟਰੇਨ ਵਿਚ ਮ੍ਰਿਤਕ ਪਾਇਆ ਗਿਆ ਸੀ। ਮੀਡੀਆ ਰਿਪੋਰਟਸ ਮੁਤਾਬਕ, ਟਰੇਨ ਵਿਚ ਚੱਡ਼ਣ ਤੋਂ ਪਹਿਲਾਂ ਉਸ ਦੇ ਤਾਪਮਾਨ ਦੀ ਜਾਂਚ ਕੀਤੀ ਗਈ ਸੀ। ਜਿਥੇ ਉਸ ਦਾ ਤਾਪਮਾਨ ਨਾਰਮਲ ਪਾਇਆ ਗਿਆ ਸੀ। ਪਰ ਯਾਤਰਾ ਦੌਰਾਨ ਉਸ ਨੂੰ ਉਲਟੀ ਅਤੇ ਖਾਂਸੀ ਸ਼ੁਰੂ ਹੋ ਗਈ। ਟਰੇਨ ਦੇ ਸਟਾਫ ਨੇ ਉਸ ਦੀ ਅਤੇ ਉਸ ਦੇ ਆਈ. ਡੀ. ਕਾਰਡ ਦੀ ਫੋਟੋ ਲੈ ਲਈ। ਹਾਲਾਂਕਿ ਬਾਅਦ ਵਿਚ ਹੁਆ ਹਿਨ ਸਟੇਸ਼ਨ 'ਤੇ ਉਸ ਦੀ ਹਾਲਤ ਵਿਚ ਸੁਧਾਰ ਦੇਖਣ ਨੂੰ ਮਿਲਿਆ ਸੀ।
ਸਟੇਸ਼ਨ 'ਤੇ ਨਾਰਮਲ ਪਾਇਆ ਗਿਆ ਤਾਪਮਾਨ
ਜਦ ਅਨਾਨ ਦਾ ਸਟੇਸ਼ਨ 'ਤੇ ਤਾਪਮਾਨ ਚੈੱਕ ਕੀਤਾ ਗਿਆ ਤਾਂ ਉਥੇ ਵੀ ਨਾਰਮਲ ਨਿਕਲਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਹੁਆ ਹਿਨ ਵਿਚ ਆਰਾਮ ਕਰਨ ਦੀ ਸਲਾਹ ਦਿੱਤੀ, ਪਰ ਉਸ ਨੇ ਆਪਣੀ ਯਾਤਰਾ ਜਾਰੀ ਰੱਖਣ 'ਤੇ ਜ਼ੋਰ ਦਿੱਤਾ। ਕਰੀਬ 10-15 ਵਜੇ, ਟਰੇਨ ਕਰਮਚਾਰੀ ਨੂੰ ਪਖਾਨੇ ਨੇਡ਼ੇ ਅਨਾਨ ਡਿੱਗਿਆ ਮਿਲਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ, ਉਹ ਕੋਰੋਨਾਵਾਇਰਸ ਪਾਜ਼ੇਟਿਵ ਹੈ ਅਤੇ ਉਸ ਨੂੰ ਸ਼ੂਗਰ ਵੀ ਸੀ।
ਯੂਰਪ 'ਚ ਜਾਨ ਗੁਆਉਣ ਵਾਲੇ 95 ਫੀਸਦੀ ਲੋਕ 60 ਸਾਲ ਤੋਂ ਜ਼ਿਆਦਾ ਉਮਰ ਦੇ
NEXT STORY