ਬ੍ਰਾਜ਼ੀਲੀਆ-ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਤਮਾਮ ਦੇਸ਼ ਜਿਥੇ ਲਾਕਡਾਊਨ ਕਰ ਰਹੇ ਹਨ ਉੱਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਦਾ ਰੂਖ ਇਸ ਦੇ ਬਿਲਕੁਲ ਉਲਟ ਹੈ। ਬੋਲਸੋਨਾਰੋ ਨੇ ਵਾਇਰਸ ਦੇ ਡਰ ਨੂੰ ਖਾਰਿਜ ਕਰਦੇ ਹੋਏ ਆਮ ਲੋਕਾਂ ਨੂੰ ਕੰਮ 'ਤੇ ਆਉਣ ਦੀ ਅਪੀਲ ਕੀਤੀ ਹੈ। ਪਿਛਲੇ 24 ਘੰਟਿਆਂ 'ਚ ਬ੍ਰਾਜ਼ੀਲ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ। ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2200 ਤੋਂ ਜ਼ਿਆਦਾ ਹੋ ਗਈ ਹੈ।
ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਾਓ ਪਾਓਲੋ 'ਚ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਤੋਂ ਬਾਅਦ ਮੰਗਲਵਾਰ ਤੋਂ ਸਾਓ ਪਾਓਲੋ 'ਚ 2 ਹਫਤਿਆਂ ਦਾ ਲਾਕਊਡਨ ਐਲਾਨ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ 'ਚ ਰਾਸ਼ਟਰਪਤੀ ਬੋਲਸੋਨਾਰੋ ਨੇ ਸ਼ਹਿਰ ਦੇ ਮੇਅਰ ਅਤੇ ਸਟੇਟ ਗਵਰਨਰ ਨਾਲ ਲਾਕਡਾਊਨ ਵਾਪਸ ਲੈਣ ਦੀ ਅਪੀਲ ਕੀਤੀ।
ਬੋਲਸੋਨਾਰੋ ਨੇ ਕਿਹਾ ਕਿ ਸਾਨੂੰ ਹਰ ਹਾਲ 'ਚ ਪਹਿਲੇ ਵਰਗੀ ਸਥਿਤੀ 'ਚ ਹੀ ਵਾਪਸ ਆਉਣਾ ਚਾਹੀਦਾ ਕਿਉਂਕਿ ਲਾਕਡਾਊਨ ਦੇ ਚੱਲਦੇ ਰਿਓ ਡਿ ਜੇਨੇਰਿਓ ਅਤੇ ਸਾਓ ਪਾਓਲੋ 'ਚ ਜ਼ਿੰਦਗੀ ਥਮ ਜਿਹੀ ਗਈ ਹੈ। ਇਟਲੀ ਵਰਗੇ ਭਿਆਨਕ ਸਥਿਤੀ ਬ੍ਰਾਜ਼ੀਲ ਦੀ ਨਹੀਂ ਹੋ ਸਕਦੀ ਕਿਉਂਕਿ ਨਾ ਸਿਰਫ ਸਾਡ ਦੇਸ਼ ਦੀ ਜਾਲਵਾਯੂ ਗਰਮ ਹੈ ਬਲਕਿ ਵੱਡੀ ਗਿਣਤੀ 'ਚ ਨੌਜਵਾਨਾਂ ਦੀ ਆਬਾਦੀ ਹੈ। ਜੇਕਰ ਤੁਸੀਂ ਮੇਰੀ ਗੱਲ ਕਰੋ ਤਾਂ ਮੈਂ ਏਥਲੀਟ ਰਿਹਾ ਹਾਂ। ਜੇਕਰ ਮੈਂ ਪ੍ਰਭਾਵਿਤ ਵੀ ਹੋ ਜਾਂਦਾ ਤਾਂ ਮੈਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਹੋ ਸਕਦਾ ਹੈ ਕਿ ਇਹ ਛੋਟਾ ਮੋਟਾ ਕੋਈ ਫਲੂ ਹੋਵੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਭਰ 'ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 4 ਲੱਖ 40 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ 19 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ ਦਾ ਉਹ ਪਿੰਡ ਜਿਥੇ ਮੇਅਰ ਲਾਸ਼ਾਂ ਗਿਣਨ ਨੂੰ ਮਜ਼ਬੂਰ
NEXT STORY